ਰਾਜਾ ਵੜਿੰਗ ਕਰ ਰਿਹਾ ਡਰਾਮਾ, ਕੈਪਟਨ ਬੋਲ ਰਿਹਾ ਝੂਠ: ਹਰਸਿਮਰਤ ਬਾਦਲ - muktsar sahib
ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਮੁਕਤਸਰ ਸਾਹਿਬ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਜਿੱਥੇ ਉਨ੍ਹਾਂ ਕਿਸਾਨਾਂ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕੈਪਟਨ 'ਤੇ ਤਿੱਖੇ ਵਾਰ ਕੀਤੇ, ਉੱਥੇ ਹੀ ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗਰੀਬਾਂ ਘਰ ਖਾਣਾ ਖਾਣ ਨੂੰ ਡਰਾਮੇਬਾਜ਼ੀ ਦੱਸਿਆ।
ਬਠਿੰਡਾ: ਲੋਕ ਸਭਾ ਚੋਣਾਂ 2019 ਲਈ ਚੋਣ ਅਖਾੜਾ ਭੱਖ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਹਾਈ ਪ੍ਰੋਫਾਈਲ ਸੀਟ ਬਠਿੰਡਾ ਦੀ ਤਾਂ ਬਠਿੰਡਾ 'ਚ ਜਿੱਥੇ ਲੋਕ ਲੁਭਾਉਣੇ ਵਾਅਦਿਆਂ ਦੀ ਝੜੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਪਾਰਟੀਆਂ ਇੱਕ ਦੂਜੇ 'ਤੇ ਸਿਆਸੀ ਤੀਰ ਚੱਲਾ ਰਹੀਆਂ ਹਨ। ਇਸੇ ਲੜੀ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਮੁਕਤਸਰ ਸਾਹਿਬ ਚੋਣ ਪ੍ਰਚਾਰ ਕਰਨ ਪਹੁੰਚੇ। ਜਿੱਥੇ ਉਨ੍ਹਾਂ ਕਾਂਗਰਸ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਸੱਤਾ ਹਾਸਿਲ ਕਰ ਲਈ, ਪਰ ਹੁਣ ਕਿਸਾਨ ਮੰਡੀਆਂ 'ਚ ਰੁਲ ਰਹੇ ਹਨ, ਮੁਲਾਜ਼ਮ ਸੜਕਾਂ 'ਤੇ ਹਨ ਅਤੇ ਨਸ਼ਾ 3 ਗੁਣਾ ਵੱਧ ਗਿਆ ਹੈ।