ਫ਼ਰੀਦਕੋਟ : ਪਿੰਡ ਕਾਂਗੜ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਕੀਤਾ ਗਿਆ ਹਮਲਾ। ਇਸ ਹਮਲੇ ਦੌਰਾਨ ਪੋਲਿੰਗ ਏਜੰਟ ਜ਼ਖ਼ਮੀ ਹੋਇਆ। ਅਕਾਲੀਆਂ ਵੱਲੋਂ ਇਸ ਹਮਲੇ ਪਿੱਛੇ ਕਾਂਗਰਸੀ ਵਰਕਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ।
ਸਿਕੰਦਰ ਸਿੰਘ ਮਲੂਕਾ 'ਤੇ ਕਾਂਗਰਸੀ ਵਰਕਰਾਂ ਨੇ ਕੀਤਾ ਹਮਲਾ - shiromani akali dal
ਫ਼ਰੀਦਕੋਟ ਵਿਖੇ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਹਮਲਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਸੀਂ 2-3 ਮਹੀਨੇ ਪਹਿਲਾਂ ਹੀ ਇਸ ਬਾਰੇ ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ ਕਿ ਹਲਕੇ ਦੇ ਇੰਨ੍ਹਾਂ ਪਿੰਡਾਂ ਵਿੱਚ ਹਾਲਤ ਬਹੁਤ ਨਾਜ਼ੂਕ ਹਨ।
ਜਦਕਿ ਅਧਿਕਾਰੀਆਂ ਨੇ ਇਸ ਸਬੰਧੀ ਪੁਖਤਾ ਪ੍ਰਬੰਧਾਂ ਦੀ ਗੱਲ ਕਹੀ।
ਪਰ ਅੱਜ ਜਦੋਂ ਦੁਪਹਿਰ ਤੱਕ ਚੋਣਾਂ ਸਹੀ ਅਤੇ ਸ਼ਾਂਤੀ ਢੰਗ ਨਾਲ ਚੱਲ ਰਹੀਆਂ ਸਨ, ਪਰ ਦੁਪਹਿਰ ਤੋਂ ਬਾਹਰ ਵਿਰੋਧੀ ਧਿਰ ਨੇ ਅਕਾਲੀ ਦਲ ਨੂੰ ਜ਼ਿਆਦਾ ਵੋਟਾਂ ਪੈਣ ਕਾਰਨ ਕੁੱਝ ਅਕਾਲੀਆਂ ਨੂੰ ਕਮਰੇ ਵਿੱਚ ਬੰਦ ਕਰ ਕੇ ਕੁੱਟਿਆ ਅਤੇ ਜਦੋਂ ਮਲੂਕਾ ਜਖ਼ਮੀਆਂ ਨੂੰ ਗੱਡੀ ਵਿੱਚ ਹਸਪਤਾਲ ਲਿਜਾ ਰਹੇ ਸਨ ਤਾਂ ਵਿਰੋਧੀਆਂ ਨੇ ਗੱਡੀ ਤੇ ਹਮਲਾ ਕਰ ਕੇ ਗੱਡੀ ਦੀ ਵੀ ਭੰਨਤੋੜ ਕੀਤੀ।