ਰੋਪੜ : ਇਥੋਂ ਦੇ ਸਰਕਾਰੀ ਕਾਲਜ ਦੇ ਮਾਡਲ ਪੋਲਿੰਗ ਸਟੇਸ਼ਨ ਦੇ ਸਾਹਮਣੇ ਬਣੇ ਕਾਂਗਰਸ ਦੇ ਬੂਥ ਨੂੰ ਹਟਾਉਣ ਵਾਸਤੇ ਜਦੋਂ ਚੋਣ ਕਮਿਸ਼ਨ ਅਧਿਕਾਰੀ ਸਰਬਜੀਤ ਸਿੰਘ ਮਾਵੀ ਫਲਾਇੰਗ ਟੀਮ ਸਮੇਤ ਪੁੱਜੇ ਤਾਂ ਮੌਕੇ 'ਤੇ ਮੌਜੂਦ ਕਾਂਗਰਸ ਦੇ ਸਾਬਕਾ ਐੱਮਐੱਲਏ ਭਾਗ ਸਿੰਘ ਉਨ੍ਹਾਂ ਨਾਲ ਉੱਲਝ ਗਏ ਅਤੇ ਚੋਣ ਅਧਿਕਾਰੀ ਨਾਲ ਬਹਿਸ ਕਰਨ ਲੱਗ ਗਏ।
ਚੋਣ ਅਧਿਕਾਰੀ ਅਤੇ ਕਾਂਗਰਸੀ ਆਪਸ ਵਿੱਚ ਉਲਝੇ - congress
ਪੋਲਿੰਗ ਬੂਥ ਨੂੰ ਲੈ ਕੇ ਚੋਣ ਅਧਿਕਾਰੀ ਅਤੇ ਕਾਂਗਰਸੀ ਆਪਸ ਵਿੱਚ ਉੱਲਝ ਗਏ।
ਚੋਣ ਕਮਿਸ਼ਨ ਅਧਿਕਾਰੀ ਅਤੇ ਕਾਂਗਰਸੀ ਆਪਸ ਵਿੱਚ ਉਲਝੇ
ਉੱਧਰ ਦੂਜੇ ਪਾਸੇ ਚੋਣ ਮਹਿਕਮੇ ਦੇ ਅਧਿਕਾਰੀ ਨੇ ਐੱਮਐੱਲਏ ਨਾਲ ਹੋਈ ਤਕਰਾਰ ਦੀ ਜਾਣਕਾਰੀ ਆਪਣੇ ਉੱਚ-ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਕਿਹਾ ਕਿ ਇਸ ਸਬੰਧੀ ਉੱਚ ਚੋਣ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਚੋਣ ਕਮਿਸ਼ਨ ਅਧਿਕਾਰੀ ਅਤੇ ਕਾਂਗਰਸੀ ਆਪਸ ਵਿੱਚ ਉਲਝੇ
ਇਸ ਸਬੰਧੀ ਜਦੋਂ ਸਾਬਕਾ ਕਾਂਗਰਸ ਐੱਮਐੱਲਏ ਭਾਗ ਸਿੰਘ ਨੇ ਚੋਣ ਅਧਿਕਾਰੀ ਨਾਲ ਹੋਈ ਤਕਰਾਰ 'ਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਬੂਥ ਚੋਣ ਨਿਯਮਾਂ ਦੇ ਵਿਰੁੱਧ ਹੈ ਤਾਂ ਉਹ ਕਾਰਵਾਈ ਕਰ ਸਕਦੇ ਹਨ।