ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਗੇੜ ਵਿੱਚ 7 ਸੂਬਿਆਂ ਦੀਆਂ 51 ਸੀਟਾਂ 'ਤੇ ਕੁੱਲ 62.56 ਫੀਸਦੀ ਵੋਟਿੰਗ ਹੋਈ। ਇਸ ਗੇੜ ਵਿੱਚ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਸਮ੍ਰਿਤੀ ਈਰਾਨੀ ਸਮੇਤ 674 ਉਮੀਦਵਾਰਾਂ ਦਾ ਭਵਿੱਖ ਦਾਅ 'ਤੇ ਲੱਗਿਆ ਸੀ।
ਸ਼ਾਮ 5 ਵਜੇ ਤੱਕ ਕਿੰਨੀ ਹੋਈ ਵੋਟਿੰਗ
ਸੱਤ ਰਾਜਾਂ ਦੀਆਂ 51 ਲੋਕਸਭਾ ਸੀਟਾਂ ਉੱਤੇ ਓਵਰਆਲ 54.61 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਜ਼ਿਆਦਾ ਵੋਟਿੰਗ ਬੰਗਾਲ ਵਿੱਚ ਹੋਈ ਹੈ। ਸ਼ਾਮ ਪੰਜ ਵਜੇ ਤੱਕ ਪੱਛਮੀ ਬੰਗਾਲ ਵਿੱਚ 68.35 ਫੀਸਦੀ ਮਤਦਾਨ ਹੋਇਆ ਹੈ।
ਜੰਮੂ-ਕਸ਼ਮੀਰ ਵਿੱਚ ਸਿਰਫ਼ 16.6 ਫੀਸਦੀ ਵੋਟਿੰਗ ਹੋਈ ਹੈ।
ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਪੋਲਿੰਗ ਬੂਥ ਦੇ ਬਾਹਰ ਬੰਬ ਸੁੱਟਣ ਦੀ ਸੂਚਨਾ ਮਿਲੀ ਹੈ।
ਹਾਲੇ ਤੱਕ ਹੋਈ ਵੋਟਿੰਗ ਦਾ ਵੇਰਵਾ