ਪੰਜਾਬ

punjab

ETV Bharat / elections

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਿਲ - Daler mehandi joins BJP

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਿਲ, ਮਨੋਜ ਤਿਵਾਰੀ ਨੇ ਦਲੇਰ ਮਹਿੰਦੀ ਦਾ ਪਾਰਟੀ 'ਚ ਕੀਤਾ ਸਵਾਗਤ, ਉੱਤਰ ਪੱਛਮੀ ਦਿੱਲੀ ਦੇ ਉਮੀਦਵਾਰ ਹੰਸ ਰਾਜ ਹੰਸ ਤੇ ਕੇਂਦਰੀ ਮੰਤਰੀ ਵਿਜੇ ਗੋਇਲ ਵੀ ਸਨ ਮੌਜੂਦ।

ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਹੋਏ ਸ਼ਾਮਿਲ

By

Published : Apr 26, 2019, 2:22 PM IST

Updated : Apr 26, 2019, 2:39 PM IST

ਨਵੀਂ ਦਿੱਲੀ: ਲੋਕਸਭਾ ਚੋਣਾਂ ਲਈ ਚੱਲ ਰਹੀ ਵੋਟਿੰਗ ਦੀ ਪ੍ਰਕਿਰਿਆ ਵਿਚਾਲੇ ਪੰਜਾਬ ਦੇ ਮਸ਼ਹੂਰ ਸਿੰਗਰ ਦਲੇਰ ਮਹਿੰਦੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਭਾਜਪਾ ਦਾ ਪੱਲਾ ਫੜ੍ਹਿਆ ਸੀ। ਉੱਥੇ ਹੀ ਦਲੇਰ ਮਹਿੰਦੀ ਨੇ ਉੱਤਰ ਪੱਛਮੀ ਦਿੱਲੀ ਦੇ ਉਮੀਦਵਾਰ ਹੰਸ ਰਾਜ ਹੰਸ ਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਲਈ। ਇਸ ਤੋਂ ਬਾਅਦ ਭਾਜਪਾ ਆਗੂ ਮਨੋਜ ਤਿਵਾਰੀ ਨੇ ਦਲੇਰ ਮਹਿੰਦੀ ਦਾ ਪਾਰਟੀ 'ਚ ਸਵਾਗਤ ਕੀਤਾ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਦਲੇਰ ਮਹਿੰਦੀ ਪੰਜਾਬ ਦੀ ਹੀ ਕਿਸੇ ਸੀਟ ਤੋਂ ਚੋਣ ਲੜ ਸਕਦੇ ਹਨ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਅਨੋਖੇ ਅੰਦਾਜ਼ ਲਈ ਜਾਣ ਜਾਂਦੇ ਹਨ ਤੇ ਦਲੇਰ ਮਹਿੰਦੀ ਤੇ ਹੰਸ ਰਾਜ ਹੰਸ ਦਾ ਆਪਸ 'ਚ ਕੁੜਮਾਈ ਦਾ ਰਿਸ਼ਤਾ ਹੈ।

Last Updated : Apr 26, 2019, 2:39 PM IST

For All Latest Updates

ABOUT THE AUTHOR

...view details