ਪੰਜਾਬ

punjab

ETV Bharat / elections

ਅਕਾਲੀ ਦਲ ਦੇ ਲੀਡਰਾਂ ਨੂੰ ਚਿੱਟਾ ਵਿਕਾਉਣ ਵਾਲੇ ਵਪਾਰੀ ਕਿਹਾ ਜਾਂਦਾ ਹੈ: ਸੁਨੀਲ ਜਾਖੜ - ਆਪ ਪਾਰਟੀ

ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸੁਨੀਲ ਕੁਮਾਰ ਜਾਖੜ ਵਰਕਰਾਂ ਨਾਲ ਚੋਣ ਸਬੰਧੀ ਰਣਨੀਤੀ 'ਤੇ ਚਰਚਾ ਕਰਨ ਲਈ ਪੁੱਜੇ ਪਠਾਨਕੋਟ। ਸੁਨੀਲ ਕੁਮਾਰ ਜਾਖੜ ਨੇ ਕਿਹਾ ਅਕਾਲੀ ਦਲ ਦੇ ਲੀਡਰਾਂ ਨੂੰ ਚਿੱਟਾ ਵਿਕਾਉਣ ਵਾਲੇ ਵਪਾਰੀ ਕਿਹਾ ਜਾਂਦਾ ਹੈ, ਕੀਤਾ ਹੈ ਲੋਕਾਂ 'ਚ ਆਪਣਾ ਵਿਸ਼ਵਾਸ ਖ਼ਤਮ।

ਸੁਨੀਲ ਜਾਖੜ

By

Published : Apr 19, 2019, 4:42 PM IST

ਪਠਾਨਕੋਟ: ਕਾਂਗਰਸ ਉਮੀਦਵਾਰ ਸੁਨੀਲ ਜਾਖੜ ਪਠਾਨਕੋਟ ਪਹੁੰਚੇ, ਜਿੱਥੇ ਉਨ੍ਹਾਂ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਉਮਰ ਵਿੱਚ ਵੱਡੇ ਬਾਦਲ ਸਾਹਿਬ ਚੋਣ ਲੜਦੇ ਹਨ ਤਾਂ ਇਹ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਤ ਹੋਵੇਗੀ।

ਵੇਖੋ ਵੀਡੀਓ।
ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਜਨਤਾ ਦੇ ਨਾਲ ਕੀਤੇ ਹਨ, ਉਨ੍ਹਾਂ ਨੂੰ ਪੂਰਾ ਜ਼ਰੂਰ ਕੀਤਾ ਜਾਵੇਗਾ। ਲੀਡਰਾਂ ਦੇ ਡੋਪ ਟੈਸਟ ਦੀ ਮੰਗ ਜ਼ੋਰ ਫੜ ਰਹੀ ਹੈ, ਇਸ ਦੇ 'ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਲੀਡਰਾਂ ਦਾ ਡੋਪ ਟੈਸਟ ਹੋਣਾ ਹੀ ਚਾਹੀਦਾ ਹੈ ਪਰ ਇਸ ਦੇ ਨਾਲ ਕੁਝ ਅਜਿਹਾ ਯੰਤਰ ਬਣਾਉਣਾ ਚਾਹੀਦਾ ਹੈ ਜਿਸ ਨਾਲ ਲੀਡਰਾਂ ਦੀ ਯਕੀਨੀ ਜਾਂਚ ਵੀ ਹੋ ਪਾਵੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਆਪਣਾ ਵਿਸ਼ਵਾਸ ਜਨਤਾ ਅੱਗੇ ਖਤਮ ਕਰ ਚੁੱਕੀ ਹੈ । ਪ੍ਰਕਾਸ਼ ਸਿੰਘ ਬਾਦਲ ਦੇ 'ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅੱਜ ਵੱਡੇ ਬਾਦਲ ਸਾਹਿਬ ਨੂੰ ਚੋਣ ਲੜਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਉਮਰ ਬਾਦਲ ਸਾਹਿਬ ਦੇ ਆਰਾਮ ਕਰਨ ਦੀ ਉਮਰ ਹੈ ਜੇ ਅਜਿਹੇ ਸਮੇਂ ਦੇ ਵਿੱਚ ਬਾਦਲ ਸਾਹਿਬ ਚੋਣ ਲੜਨਗੇ ਤਾਂ ਉਨ੍ਹਾਂ ਦੇ ਲਈ ਇਹ ਚੁਣੌਤੀ ਭਰਿਆਂ ਚੋਣ ਹੋਵੇਗਾ। ਆਮ ਆਦਮੀ ਪਾਰਟੀ 'ਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਹਰ ਹਲਕੇ ਵਿੱਚ ਆਪਣਾ ਅਲੱਗ ਚੋਣ ਘੋਸ਼ਣਾ ਪੱਤਰ ਬਣਾਉਣ ਦੀ ਗੱਲ ਕਰ ਰਹੀ ਹੈ, ਜਦਕਿ ਪਾਰਟੀ ਦੀ ਖੁਦ ਹਲਕਿਆਂ ਵਿੱਚ ਵੰਡ ਹੋਈ ਪਈ ਹੈ।

ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦਾ ਉਮੀਦਵਾਰ ਤਾਂ ਭਾਜਪਾ ਨੂੰ ਮਿਲ ਜਾਵੇਗਾ ਪਰ ਜਿਹੜੇ ਲੋਕ ਮੋਦੀ ਤੋਂ ਸਵਾਲ ਪੁੱਛਣਗੇ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਮਿਲ ਪਾਵੇਗਾ।

ABOUT THE AUTHOR

...view details