ਪੰਜਾਬ

punjab

ETV Bharat / elections

ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਨੇ ਭਰੀ ਨਾਮਜ਼ਦਗੀ - congress

ਪੰਜਾਬ ਵਿੱਚ 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਬੀਤੇ ਦਿਨ ਤੋਂ ਨਾਮਜ਼ਦਗੀਆਂ ਭਰਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਪ੍ਰਭਾਰੀ ਆਸ਼ਾ ਕੁਮਾਰੀ ਵੀ ਮੌਜੂਦ ਰਹੇ।

a

By

Published : Apr 23, 2019, 7:03 PM IST

ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਨੂੰ ਲੈਕੇ ਅੱਜ ਲੋਕ ਸਭਾ ਸੀਟ ਹੁਸ਼ਿਆਰਾਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ ਉਥੇ ਹੀ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਭਾਰੀ ਮੈਡਮ ਆਸ਼ਾ ਕੁਮਾਰੀ ਵੀ ਮੌਕੇ 'ਤੇ ਮੌਜੂਦ ਰਹੇ

ਇਸ ਮੌਕੇ ਡਾਕਟਰ ਰਾਜ ਕੁਮਾਰ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਅਤੇ ਹਾਈ ਕਮਾਂਡ ਦਾ ਟਿਕਟ ਦੇਣ ਲਈ ਧੰਨਵਾਦ ਕੀਤਾ। ਇਸ ਦੌਰਾਨ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਨੇ ਕਿਹਾ ਕਿ ਜੇ ਭਾਜਪਾ ਨੇ ਵਿਕਾਸ ਕਰਵਾਇਆ ਹੁੰਦਾ ਤਾਂ ਆਪਣੇ ਮੰਤਰੀਆਂ ਦੀਆਂ ਟਿਕਟਾਂ ਨਾ ਕੱਟਦੀ।

ਕਾਂਗਰਸ ਉਮੀਦਵਾਰ ਰਾਜ ਕੁਮਾਰ ਨੇ ਭਰੀ ਨਾਮਜ਼ਦਗੀ

ਆਸ਼ਾ ਨੇ ਕਿਹਾ, 'ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿਥੋਂ ਮਰਜੀ ਚੋਣ ਲੜਨ ਜਿੱਤਣਗੇ ਤਾਂ ਕਾਂਗਰਸ ਉਮੀਦਵਾਰ ਹੀ'।

ਇਸ ਮੌਕੇ ਰਾਜ ਕੁਮਾਰ ਦੇ ਨਾਲ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ, ਕੇ.ਪੀ ਚੌਧਰੀ ਅਤੇ ਸਥਾਨਕ ਲੀਡਰ ਮੌਕੇ 'ਤੇ ਮੌਜੂਦ ਰਹੇ।

ABOUT THE AUTHOR

...view details