ਪੰਜਾਬ

punjab

ETV Bharat / elections

'ਜੇ ਤਿਵਾੜੀ ਨੇ ਲੁਧਿਆਣੇ ਵਿਕਾਸ ਕੀਤਾ ਹੁੰਦਾ ਤਾਂ ਅਨੰਦਪੁਰ ਸਾਹਿਬ ਨਹੀਂ ਆਉਂਦਾ'

ਚੰਦੂਮਾਜਰਾ ਨੇ ਮਨੀਸ਼ ਤਿਵਾੜੀ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿਵਾੜੀ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਕੇ ਇਲਾਕੇ ਦੇ ਵਰਕਰ ਨਾਲ ਧੋਖਾ ਕੀਤਾ ਹੈ। ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਵਿਕਾਸ ਨਹੀਂ ਕੀਤਾ ਤਾਂ ਹੀ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨ ਆਏ ਹਨ।

'ਜੇ ਤਿਵਾੜੀ ਨੇ ਲੁਧਿਆਣੇ ਵਿਕਾਸ ਕੀਤਾ ਹੁੰਦਾ ਤਾਂ ਅਨੰਦਪੁਰ ਸਾਹਿਬ ਨਹੀਂ ਆਉਂਦਾ'

By

Published : Apr 21, 2019, 8:12 AM IST

ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਉਮੀਦਵਾਰਾਂ ਵਿੱਚ ਸ਼ਬਦੀ ਵਾਰ ਸ਼ੁਰੂ ਹੋ ਗਏ ਹਨ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਕਾਂਗਰਸੀ ਉਮੀਦਵਾਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕੇ ਵਿੱਚ ਕੁੱਝ ਨਾ ਕਰਨ ਦੇ ਆਰੋਪ ਲਗਾਏ ਹਨ, ਉਥੇ ਹੀ ਚੰਦੂਮਾਜਰਾ ਨੇ ਪਲਟ ਵਾਰ ਕਰਦਿਆਂ ਹੋਏ ਕਿਹਾ ਕਿ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਕੰਮ ਨਹੀਂ ਕਰਵਾਏ। ਇਸ ਕਰ ਕੇ ਪਾਰਟੀ ਨੇ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਹੈ।

ਵੀਡੀਓ
ਲੋਕ ਸਭਾ ਚੋਣਾਂ ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਵੱਲੋਂ ਆਪਣੇ ਵੋਟਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਲੋਕ ਸਭਾ ਸੀਟ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਨੀਸ਼ ਤਿਵਾੜੀ 'ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਿਵਾੜੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਲੈਕੇ ਕੇ ਇਲਾਕੇ ਦੇ ਵਰਕਰ ਨਾਲ ਧੋਖਾ ਕੀਤਾ ਹੈ, ਤਿਵਾੜੀ ਨੇ ਲੁਧਿਆਣਾ ਵਿੱਚ ਕੋਈ ਵਿਕਾਸ ਨਹੀਂ ਕੀਤਾ ਤਾਂ ਹੀ ਤਿਵਾੜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੜਨ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਸੰਸਦ ਵਿੱਚ ਕਦੇ ਇੱਕ ਸ਼ਬਦ ਨਹੀਂ ਬੋਲਿਆ ਉਹ ਇਥੇ ਕੀ ਕਰੇਗਾ। ਤਿਵਾੜੀ ਆਪਣੇ ਆਪ ਨੂੰ ਲੋਕਲ ਦੱਸ ਰਹੇ ਹਨ ਜਿਸ ਤਰ੍ਹਾਂ ਸੋਨੀਆ ਗਾਂਧੀ ਵਿਦੇਸ਼ੀ ਹੋ ਕੇ ਆਪਣੇ ਆਪ ਨੂੰ ਲੋਕਲ ਦੱਸਦੀ ਹੈ।ਚੰਦੂਮਾਜਰਾ ਨੇ ਤਿਵਾੜੀ 'ਤੇ ਤੰਜ ਕੱਸਦਿਆ ਕਿਹਾ ਕਿ ਤਿਵਾੜੀ ਨੇ ਲੁਧਿਆਣਾ ਦਾ ਵਿਕਾਸ ਕੀਤਾ ਹੁੰਦਾ ਤਾਂ ਉਹ ਚੋਣ ਉਥੋਂ ਲੜਦੇ।

ABOUT THE AUTHOR

...view details