ਲੁਧਿਆਣਾ : ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਆਪਣੇ ਦਾਦਾ ਜੀ ਦੀ 1919 ਨੰਬਰ ਅੰਬੈਸਡਰ ਕਾਰ ਵਿੱਚ 25 ਅਪ੍ਰੈਲ ਨੂੰ ਆਪਣੀ ਨਾਮਜ਼ਦਗੀ ਭਰਨ ਲਈ ਜਾਣਗੇ। ਰਵਨੀਤ ਬਿੱਟੂ ਆਪਣੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਇਸ ਕਾਰ ਨੂੰ ਆਪਣੇ ਲਈ ਕਿਸਮਤ ਵਾਲੀ ਮੰਨਦੇ ਹਨ।
ਕੀ ਦਾਦਾ ਜੀ ਦੀ ਕਾਰ ਰਵਨੀਤ ਬਿੱਟੂ ਲਈ ਮੁੜ ਕਿਸਮਤ ਵਾਲੀ ਸਾਬਤ ਹੋਵੇਗੀ ? - lok sabha election
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਨਾਮਜ਼ਦਗੀ ਭਰਨ ਲਈ ਮੁੜ ਆਪਣੇ ਦਾਦਾ ਜੀ ਦੀ ਕਾਰ ਵਿੱਚ ਜਾਣਗੇ।
ਫ਼ੋਟੋ।
ਤੁਹਾਨੂੰ ਦੱਸ ਦਈਏ ਕਿ 2014 ਦੀਆਂ ਚੋਣਾਂ ਦੌਰਾਨ ਇਸੇ ਕਾਰ ਵਿੱਚ ਜਾ ਕੇ ਉਨ੍ਹਾਂ ਨੇ ਨਾਮਜ਼ਦਗੀ ਭਰੀ ਸੀ, ਪਰ ਰਾਤ ਨੂੰ ਗੱਡੀ ਖ਼ਰਾਬ ਹੋ ਜਾਣ ਕਾਰਨ ਕਾਂਗਰਸੀ ਵਰਕਰਾਂ ਨੇ ਇਸ ਨੂੰ ਧੱਕਾ ਵੀ ਲਾਇਆ ਸੀ। ਹੁਣ 2019 'ਚ ਮੁੜ ਰਵਨੀਤ ਬਿੱਟੂ ਇਸੇ ਕਾਰ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਇਸ ਕਾਰ ਵਿੱਚ 100 ਮੀਟਰ ਦੀ ਦੂਰੀ ਦਾ ਸਫ਼ਰ ਤੈਅ ਕਰਨਗੇ ਕਿਉਂਕਿ ਕਾਰ ਦੀ ਹਾਲਤ ਬਹੁਤ ਖ਼ਸਤਾ ਹੈ।