ਬਰਨਾਲਾ: ਬਰਨਾਲਾ ਦੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਆਗੂ ਭੋਲਾ ਸਿੰਘ ਵਿਰਕ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਭੋਲਾ ਸਿੰਘ ਵਿਰਕ ਕਾਂਗਰਸ 'ਚ ਸ਼ਾਮਿਲ ਹੋਏ।
SAD ਨੂੰ ਲੱਗਾ ਵੱਡਾ ਝਟਕਾ, ਭੋਲਾ ਸਿੰਘ ਵਿਰਕ ਨੇ ਫੜ੍ਹਿਆ ਕਾਂਗਰਸ ਦਾ ਹੱਥ - barnala news
ਬਰਨਾਲਾ ਦੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਆਗੂ ਭੋਲਾ ਸਿੰਘ ਵਿਰਕ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭੋਲਾ ਸਿੰਘ ਵਿਰਕ ਕਾਂਗਰਸ 'ਚ ਸ਼ਾਮਿਲ ਹੋਏ ਹਨ।
ੇੇ
ਇਸ ਮੌਕੇ ਭੋਲਾ ਸਿੰਘ ਵਿਰਕ ਨੇ ਕੇਵਲ ਸਿੰਘ ਢਿੱਲੋਂ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੂਰੇ ਪੰਜਾਬ 'ਚ ਕਾਂਗਰਸ ਦਾ ਸਮਰਥਨ ਕਰਨਗੇ ਤੇ 11 ਮਈ ਨੂੰ ਬਰਨਾਲਾ 'ਚ ਵੱਡੀ ਰੈਲੀ ਵੀ ਕਰਨਗੇ।
ਇਸ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭੋਲਾ ਸਿੰਘ ਵਿਰਕ ਦੇ ਵਿਚਾਰ ਉਨ੍ਹਾਂ ਦੇ ਨਾਲ ਮਿਲਦੇ ਹਨ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀਆਂ ਵਾਂਗ ਨਹੀਂ ਕੀਤਾ ਕਿ ਸਿਰਫ਼ ਅਕਾਲੀਆਂ ਦਾ ਫ਼ਾਇਦਾ ਕੀਤਾ ਸਗੋਂ ਕਾਂਗਰਸ ਪਾਰਟੀ ਨੇ ਆਪਣੇ ਰਾਜ ਵਿੱਚ ਜੇ ਕਰਜ਼ਾ ਮਾਫ਼ ਕੀਤਾ ਤਾਂ ਅਕਾਲੀਆਂ ਦਾ ਵਾ ਕੀਤਾ।
Last Updated : Apr 30, 2019, 2:45 PM IST