ਫਰੀਦਕੋਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਰੀਦਕੋਟ ਵਿਖੇ ਪ੍ਰੋ. ਸਾਧੂ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਅਰਵਿੰਦ ਕੇਜਰੀਵਾਲ ਫਰੀਦਕੋਟ ਵਿਖੇ ਪ੍ਰੋ. ਸਾਧੂ ਸਿੰਘ ਦੇ ਹੱਕ 'ਚ ਕਰਨਗੇ ਪ੍ਰਚਾਰ - election campaing
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅੱਜ ਲੋਕਸਭਾ ਹਲਕਾ ਫਰੀਦਕੋਟ ਤੋਂ 'ਆਪ' ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹਾਂ ਦਿਨੀ ਪੰਜਾਬ ਦੌਰੇ 'ਤੇ ਹਨ। ਇਥੇ ਉਹ ਸੂਬੇ ਵਿੱਚ 19 ਮਈ ਨੂੰ ਹੋਣ ਵਾਲੀ ਲੋਕਸਭਾ ਚੋਣਾਂ ਤਹਿਤ 'ਆਪ' ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਰ ਕਰ ਰਹੇ ਹਨ।
ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਕੱਲ ਫਰੀਦਕੋਟ ਅਤੇ ਬਠਿੰਡਾ ਦੇ ਦੌਰੇ ਤੇ ਰਹਿਣਗੇ। ਕੇਜਰੀਵਾਲ ਪਹਿਲਾ ਬਠਿੰਡੇ ਵਿੱਚ ਜਨਸਭਾ ਨੂੰ ਸੰਬੋਧਤ ਕਰਨਗੇ ਅਤੇ ਉਸ ਮਗਰੋਂ ਫਰੀਦਕੋਟ ਵਿਖੇ ਪ੍ਰੋ. ਸਾਧੂ ਸਿੰਘ ਦੇ ਹੱਕ ਵਿੱਚ ਚੋਂਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਸਾਧੂ ਸਿੰਘ ਦੇ ਹੱਕ ਵਿੱਚ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ।