ਪੰਜਾਬ

punjab

ETV Bharat / elections

ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਕਨਵੀਨਰ ਨੇ 'ਆਪ' ਤੋਂ ਦਿੱਤਾ ਅਸਤੀਫਾ - Anti-Corruption Wing

ਆਮ ਆਦਮੀ ਪਾਰਟੀ ਤੋਂ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦੇ ਕਨਵੀਨਰ ਹਰਕੇਸ਼ ਸਿੰਘ ਸਿੱਧੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਪਾਰਟੀ ਉੱਤੇ ਵੱਡੇ ਦੋਸ਼ ਲਗਾਏ ਹਨ।

ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਕਨਵੀਨਰ ਨੇ 'ਆਪ' ਤੋਂ ਦਿੱਤਾ ਅਸਤੀਫਾ

By

Published : May 12, 2019, 6:53 AM IST

ਚੰਡੀਗੜ੍ਹ : 'ਆਪ 'ਪਾਰਟੀ ਤੋਂ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦੇ ਕਨਵੀਨਰ ਹਰਕੇਸ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਵੱਲੋਂ ਖ਼ੁਦ ਨੂੰ ਠੱਗਿਆ ਹੋਇਆ ਦੱਸਿਆ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਕਿਸੇ ਵੀ ਸਿਆਸੀ ਪਾਰਟੀ ਲਈ ਕੰਮ ਨਹੀਂ ਕਰਨਗੇ । ਉਨ੍ਹਾਂ ਗੈਰ ਸਿਆਸੀ ਸੰਗਠਨ ਚਲਾ ਕੇ ਲੋਕ ਸੇਵਾ ਦੇ ਕੰਮ ਕੀਤੇ ਜਾਣ ਦੀ ਗੱਲ ਕਹੀ।

ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਕਨਵੀਨਰ ਨੇ 'ਆਪ' ਤੋਂ ਦਿੱਤਾ ਅਸਤੀਫਾ

ਇਸ ਦੌਰਾਨ ਉਨ੍ਹਾਂ ਇਹ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਉਸ ਨਾਲ ਵੀ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਹੈ।ਸਿੱਧੂ ਨੇ ਕਿਹਾ ਕਿ ਪਾਰਟੀ ਕੰਮਾਂ ਲਈ ਉਨ੍ਹਾਂ ਤੋਂ ਪੰਜ ਲੱਖ ਰੁਪਏ ਲਏ ਗਏ ਸਨ, ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਕੀਤੇ ਗਏ ਹਨ। ਇਸੇ ਕਾਰਨ ਹੁਣ ਉਹ ਪੈਸੇ ਲੈਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਕਰਾਉਣਗੇ।

ਸਿੰਧੂ ਨੇ ਐਲਾਨ ਕੀਤਾ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾ ਕੇ ਪੂਰੇ ਪੰਜਾਬ ਵਿੱਚ ਸਰਗਰਮੀ ਨਾਲ ਕੰਮ ਕਰਨਗੇ ਅਤੇ ਬੁੱਧੀਜੀਵੀ ਤੇ ਇਮਾਨਦਾਰ ਲੋਕਾਂ ਨੂੰ ਸੰਗਠਨ ਨਾਲ ਜੋੜਨਗੇ।

ABOUT THE AUTHOR

...view details