ਮਾਨਸਾ: ਲੋਕ ਸਭਾ ਉਮੀਦਾਵਰ ਅਮਰਿੰਦਰ ਰਾਜਾ ਵੜਿੰਗ ਨੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵਿੱਚ ਚੋਣ ਪ੍ਰਚਾਰ ਕੀਤਾ। ਅਮਰਿੰਦਰ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਘੱਗਰ ਦਰਿਆ ਦੀ ਮੁਸ਼ਕਲ ਦਾ ਹੱਲ ਕਰਵਾਉਣਗੇ।
ਮਜੀਠੀਆ 'ਤੇ ਵਿਗੜੇ ਵੜਿੰਗ, ਕਿਹਾ- ਛੱਜ ਤਾਂ ਬੋਲਦਾ ਹੀ ਬੋਲਦੈ...ਛਾਨਣੀ ਵੀ ਬੋਲਦੀ ਐ... - punjab news
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾ ਦਾ ਦੌਰਾ ਕੀਤਾ।
ਰਾਜਾ ਵੜਿੰਗ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵਲੋਂ ਨਕੋਦਰ ਬੇਅਦਬੀ 'ਤੇ ਦਿੱਤਾ ਗਿਆ ਬਿਆਨ ਸ਼ਰਮਨਾਕ ਹੈ। ਪਰਕਾਸ਼ ਸਿੰਘ ਬਾਦਲ ਵਲੋਂ 1984 ਨੂੰ ਲੈ ਕੇ ਦਿੱਤੇ ਗਏ ਬਿਆਨ 'ਅਜਿਹੇ ਕਾਂਡ ਤਾਂ ਹੁੰਦੇ ਰਹਿੰਦੇ ਹਨ' 'ਤੇ ਵੜਿੰਗ ਨੇ ਕਿਹਾ ਕਿ ਨਿਰਦੋਸ਼ ਨੌਜਵਾਨਾਂ ਦਾ ਕਤਲ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਨਹੀਂ ਹੈ, ਇਹ ਗੁਰੂ ਨਾਲ ਧੋਖਾ ਹੈ। ਇਸ ਲਈ ਪੰਜਾਬ ਦੀ ਕੈਪਟਨ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜਰੂਰ ਦੇਵੇਗੀ।
Last Updated : May 11, 2019, 9:24 PM IST