ਪਠਾਨਕੋਟ : ਲੋਕਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮਹਿਲਾ ਮੋਰਚਾ ਦੀ ਜਨਸਭਾ ਨੂੰ ਸੰਬੋਧਤ ਕਰਨ ਲਈ ਪਠਾਨਕੋਟ ਪੁੱਜੇ।
ਇਸ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਜਨਸਭਾ ਦੌਰਾਨ ਸੁਨੀਲ ਜਾਖੜ ਨੇ ਆਪਣੇ ਹੱਕ ਵਿੱਚ ਵੋਟ ਦੀ ਅਪੀਲ ਕੀਤੀ।
ਜਨਸਭਾ ਕਰਨ ਮਗਰੋਂ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਗਵੰਤ ਮਾਨ ਉੱਤੇ ਦਿੱਤੇ ਹੋਏ ਬਿਆਨ ਬਾਰੇ ਕਿਹਾ ਭਗਵੰਤ ਮਾਨ ਹੀ ਨਹੀਂ ਹੁਣ ਸਵਾਲ ਆਮ ਆਦਮੀ ਪਾਰਟੀ ਦੇ ਵਜ਼ੂਦ ਦਾ ਹੈ ਜੋ ਕਿ ਹੁਣ ਵਿੱਕਣ ਅਤੇ ਖ਼ਤਮ ਹੋਣ ਦੇ ਕਾਗਾਰ ਤੱਕ ਪੁੱਜ ਚੁੱਕੀ ਹੈ।
ਖ਼ਤਮ ਹੋਣ ਦੀ ਕਾਗਾਰ 'ਤੇ ਹੈ ਆਮ ਆਦਮੀ ਪਾਰਟੀ : ਸੁਨੀਲ ਜਾਖੜ - aap
ਲੋਕ ਸਭਾ ਚੋਣਾਂ ਦੇ ਚੱਲਦੇ ਕਾਂਗਰਸ ਉਮੀਦਵਾਰ ਸੁਨੀਲ ਕੁਮਾਰ ਜਾਖੜ ਚੋਣ ਪ੍ਰਚਾਰ ਲਈ ਪਠਾਨਕੋਟ ਪੁੱਜੇ । ਇਥੇ ਉਨ੍ਹਾਂ ਨੇ ਮਹਿਲਾ ਮੋਰਚਾ ਦੀ ਇੱਕ ਵੱਡੀ ਜਨਸਭਾ ਨੂੰ ਸੰਬੋਧਤ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਵਿਧਾਇਕ ਅਮਿਤ ਵਿੱਜ ਅਤੇ ਕਾਂਗਰਸ ਦੇ ਹੋਰ ਨੇਤਾ ਵੀ ਮੌਜੂਦ ਰਹੇ।
ਉਨ੍ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਵੇਂ ਭਾਜਪਾ ਨੇ ਜਨਤਾ ਨੂੰ ਠੱਗਿਆ ਹੈ ਉਂਝ ਹੀ ਆਮ ਆਦਮੀ ਪਾਰਟੀ ਨੇ ਵੀ ਜਨਤਾ ਨਾਲ ਧੋਖਾ ਕੀਤਾ ਹੈ। ਜਨਤਾ ਨੇ ਇਨ੍ਹਾਂ ਦੇ ਚਾਰ ਲੋਕਸਭਾ ਮੈਂਬਰਾਂ ਨੂੰ ਜਿੱਤਾ ਕੇ ਲੋਕਸਭਾ ਮੈਂਬਰ ਬਣਾਇਆ ਸੀ ਪਰ ਉਨ੍ਹਾਂ ਚਾਰਾਂ ਨੇ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹੱਕ ਲਈ ਕੁਝ ਨਹੀਂ ਕੀਤਾ ਅਤੇ ਨਾਂ ਹੀ ਕੋਈ ਅਵਾਜ਼ ਚੁੱਕੀ। ਪੱਤਰਕਾਰਾਂ ਵੱਲੋਂ ਬਰਗਾੜੀ ਮਾਮਲੇ ਉੱਤੇ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਦ ਤੱਕ ਦੋਸ਼ਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਸਵਾਲ ਚੁੱਕੇ ਜਾਂਦੇ ਰਹਿਣਗੇ ਕਿਉਂਕਿ ਇਹ ਲੋਕਾਂ ਦੇ ਦਿਲਾਂ ਉੱਤੇ ਵੱਡਾ ਜ਼ਖ਼ਮ ਹੈ ਅਤੇ ਜਨਤਾ ਜਾਣਦੀ ਹੈ ਕਿ ਇਹ ਕੰਮ ਅਕਾਲੀਆਂ ਨੇ ਕੀਤਾ ਹੈ।