ਚੰਡੀਗੜ੍ਹ : ਪੰਜਾਬ 'ਚ ਕੁੱਲ 13 ਲੋਕਸਭਾ ਹਲਕੇ ਹਨ ਜਿਨ੍ਹਾਂ ਦੇ ਸੰਸਦ ਚੁਣਨ ਲਈ ਅੱਜ ਚੋਣਾਂ ਦੇ 7 ਵੇਂ ਅਤੇ ਆਖ਼ਰੀ ਗੇੜ ਵਿੱਚ ਵੋਟਿੰਗ ਪ੍ਰਕਿਰਿਆ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗੀ।
ਕੁੱਲ ਉਮੀਦਵਾਰ :
ਪੰਜਾਬ ਦੇ ਇਨ੍ਹਾਂ 13 ਸੀਟਾਂ ਲਈ ਕੁੱਲ 278 ਉਮੀਦਵਾਰ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ 254-ਮਰਦ ਅਤੇ 24-ਮਹਿਲਾ ਉਮੀਦਵਾਰ ਸ਼ਾਮਲ ਹਨ।
ਕੁੱਲ ਵੋਟਰਾਂ ਦੀ ਗਿਣਤੀ :
ਇਸ ਵਾਰ ਦੀਆਂ ਚੋਣਾਂ ਵਿੱਚ ਕੁੱਲ 2,07,81,211ਵੋਟਰ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਵਿੱਚ 1,09,50,735 ਪੁਰਸ਼ , 9,82,916-ਮਹਿਲਾਵਾਂ ਅਤੇ 560-ਟਰਾਂਸਜੇਡਰ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਸਰਵਿਸ ਇਲੈਕਟ੍ਰੋਲ ਵੋਟਰਾਂ ਵਿੱਚ 109093-ਮਰਦ ਅਤੇ 2370 ਮਹਿਲਾਵਾਂ ਵੋਟਰ ਸ਼ਾਮਲ ਹਨ।
ਨਵੇਂ ਵੋਟਰ :
ਇਨ੍ਹਾਂ ਵਿੱਚ ਪਹਿਲੀ ਵਾਰ ਕੁੱਲ 3,94,780 ਵੋਟਰ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ।
ਐਨਆਰਆਈ ਵੋਟਰਾਂ ਦੀ ਗਿਣਤੀ :
ਐਨਰਾਈ ਵੋਟਰਾਂ ਵਿੱਚ ਕੁੱਲ 1521 ਲੋਕ ਵੋਟ ਕਰਨਗੇ। ਇਨ੍ਹਾਂ 'ਚ 1159- ਮਰਦ ਅਤੇ 362 -ਮਹਿਲਾ ਵੋਟਰ ਸ਼ਾਮਲ ਹਨ।