ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨ ਤੋਂ ਬਾਅਦ ਹੁਣ ਸੁਪਰੀਮ ਕੋਰਟ ਵੱਲੋਂ ਤੇਜ਼ ਬਹਾਦੂਰ ਦੀ ਨਾਮਜ਼ਦਗੀ ਰੱਦ ਹੋਣ ਖਿਲਾਫ ਦਾਖਲ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਨਾਲ ਤੇਜ ਬਹਾਦੁਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਦਾ ਸੁਪਨਾ ਟੁੱਟ ਗਿਆ ਹੈ।
ਤੇਜ ਬਹਾਦੁਰ ਦਾ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਚੋਣ ਲੜਨ ਦਾ ਸੁਪਨਾ ਟੁੱਟਿਆ - Lok Sabha election
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਤੇਜ ਬਹਾਦੁਰ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਮਿਲਿਆ ਹੈ। ਸੁਪਰੀਮ ਕੋਰਟ ਨੇ ਤੇਜ ਬਹਾਦੁਰ ਵੱਲੋਂ ਨਾਮਜ਼ਦਗੀ ਰੱਦ ਹੋਣ ਖਿਲਾਫ ਦਾਖਲ ਕੀਤੀ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
![ਤੇਜ ਬਹਾਦੁਰ ਦਾ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਚੋਣ ਲੜਨ ਦਾ ਸੁਪਨਾ ਟੁੱਟਿਆ](https://etvbharatimages.akamaized.net/etvbharat/prod-images/768-512-3237971-thumbnail-3x2-tb.jpg)
ਇਸ ਪਟੀਸ਼ਨ ਦੀ ਸੁਣਵਾਈ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗਗੋਈ ਅਤੇ ਸੰਵਿਧਾਨਕ ਬੈਂਚ ਵੱਲੋਂ ਕੀਤੀ ਗਈ। ਸੰਵਿਧਾਨਕ ਬੈਂਚ ਨੇ ਤੇਜ ਬਹਾਦੁਰ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਸਾਨੂੰ ਤੇਜ ਬਹਾਦੁਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਉੱਤੇ ਕੋਰਟ ਸੁਣਵਾਈ ਕਰ ਸਕੇ। ਇਸ ਲਈ ਕੋਰਟ ਵੱਲੋਂ ਇਸ ਪਟੀਸ਼ਨ ਨੂੰ ਰੱਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਚੋਣ ਲੜਨ ਲਈ ਬੀਐਸਐਫ਼ ਤੋਂ ਬਰਖ਼ਾਸਤ ਕੀਤੇ ਗਏ ਤੇਜ ਬਹਾਦੁਰ ਨੇ ਦੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਦੋਹਾਂ ਨਾਮਜ਼ਦਗੀ ਪੱਤਰਾਂ ਉੱਤੇ ਦਿੱਤੀ ਗਈ ਜਾਣਕਾਰੀ ਵੱਖਰੀ -ਵੱਖਰੀ ਸੀ। ਇਸ ਕਾਰਨ ਚੋਣ ਕਮਿਸ਼ਨ ਨੇ 24 ਘੰਟਿਆਂ ਦੇ ਦੌਰਾਨ ਤੇਜ ਬਹਾਦਰ ਨੂੰ ਬੀ.ਐਸ.ਐਫ ਵੱਲੋਂ ਐਨਓਸੀ ਪੱਤਰ ਲੈ ਕੇ ਜਮਾਂ ਕਰਵਾਉਣ ਲਈ ਕਿਹਾ ਸੀ ,ਪਰ ਐਨਓਸੀ ਪੱਤਰ ਦਾਖਲ ਨਾ ਕਰਵਾਉਣ ਦੇ ਸਬੰਧ ਵਿੱਚ 1 ਮਈ ਨੂੰ ਮੁੱਖ ਚੋਣ ਕਮਿਸ਼ਨ ਨੇ ਤੇਜ ਬਹਾਦੁਰ ਦੀਆਂ ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਤੇਜ ਬਹਾਦੁਰ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ।