ਛਿੰਦਵਾੜਾ: ਬੀਤੇ ਦਿਨ ਕਾਂਗਰਸ ਦੀ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਜਮਕੇ ਭੜਾਸ ਕੱਢੀ। ਤਿੱਖਾ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ "ਬਾਤੇ ਕਰੋੜੋਂ ਕੀ, ਦੁਕਾਨ ਪਕੌੜੋਂ ਕੀ, ਸੰਗਤ ਭਗੌੜੋਂ ਕੀ।" ਇਥੇ ਹੀ ਨਹੀਂ ਰੁਕੇ ਉਨ੍ਹਾਂ ਕਿਹਾ ਕਿ ਕ੍ਰਿਕੇਟ ਦਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ 130 ਦੀ ਰਫ਼ਤਾਰ ਨਾਲ ਗੇਂਦ ਸੁੱਟਦਾ ਸੀ, ਪਰ ਮੋਦੀ ਤਾਂ 150 ਦੀ ਰਫ਼ਤਾਰ ਨਾਲ ਝੂਠ ਬੋਲ ਰਿਹਾ ਹੈ।
ਇਹ ਕੀ ਬੋਲ ਗਏ ਸਿੱਧੂ..."ਬਾਤੇ ਕਰੋੜੋਂ ਕੀ, ਦੁਕਾਨ ਪਕੌੜੋਂ ਕੀ, ਸੰਗਤ ਭਗੌੜੋਂ ਕੀ" - congress
ਬੀਤੇ ਦਿਨ ਛਿੰਦਵਾੜਾ ਵਿੱਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਸਿੱਧੂ 'ਤੇ ਚੋਣ ਪ੍ਰਚਾਰ ਲਈ 72 ਘੰਟਿਆਂ ਦੀ ਪਾਬੰਦੀ ਲਾਈ ਹੈ।
ਫ਼ੋਟੋ
ਸਿੱਧੂ ਨੇ ਕਿਹਾ ਕਿ ਚੌਕੀਦਾਰ ਕਹਿੰਦਾ ਹੈ 'ਜਾਗਤੇ ਰਹੋ-ਜਾਗਤੇ ਰਹੋ' ਪਰ ਮੋਦੀ ਸਾਹਿਬ ਅਜਿਹੇ ਚੌਂਕੀਦਾਰ ਹਨ ਜੋ ਕਹਿੰਦੇ ਹਨ ਕਿ ਪੈਸੇ ਲੁੱਟ ਕੇ 'ਭਾਗਤੇ ਰਹੋ-ਭਾਗਤੇ ਰਹੋ। ਸਿੱਧੂ ਨੇ ਕਿਹਾ ਕਿ ਹਰ ਜਗ੍ਹਾਂ ਸ਼ੋਰ ਹੈ ਕਿ 'ਚੌਕੀਦਾਰ ਚੋਰ ਹੈ।' ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 'ਤੇ ਚੋਣ ਕਮਿਸ਼ਨ ਨੇ ਹੁਣ 72 ਘੰਟਿਆਂ ਤੱਕ ਚੋਣ ਪ੍ਰਚਾਰ ਲਈ ਪਾਬੰਦੀ ਲਗਾਈ ਦਿੱਤੀ ਹੈ।
Last Updated : Apr 23, 2019, 5:15 PM IST