ਮੰਡੀ: ਚੋਣ ਕਮਿਸ਼ਨ ਦੀ ਕਾਰਵਾਈ ਝੱਲ ਚੁੱਕੇ ਭਾਰਤੀ ਜਨਤਾ ਪਾਰਟੀ ਦੇ ਹਿਮਾਚਲ ਪ੍ਰਦੇਸ਼ ਪ੍ਰਧਾਨ ਸਤਪਾਲ ਸਿੰਘ ਸੱਤੀ ਦੀ ਜ਼ੁਬਾਨ ਇੱਕ ਵਾਰ ਤਿਲਕ ਗਈ ਹੈ। ਮੰਡੀ ਦੇ ਸੇਰੀ ਇਲਾਕੇ ਦੀ ਵਿੱਚ ਰੈਲੀ ਦੌਰਾਨ ਸੱਤੀ ਨੇ ਕਿਹਾ, 'ਜਿਹੜਾ ਵੀ ਭਾਜਪਾ ਦੇ ਨੇਤਾਵਾਂ ਵੱਲ ਉਂਗਲੀ ਚੁੱਕੇਗਾ ਉਸ ਦੀ ਬਾਂਹ ਵੱਢ ਦਿੱਤੀ ਜਾਵੇਗੀ।'
ਸੱਤੀ ਨੇ ਕਿਹਾ, 'ਜੇ ਮੈਂ ਪੰਜਾਬੀ ਵਿੱਚ ਬੋਲਦਾ ਹਾਂ ਤਾਂ ਵਿਰੋਧੀਆਂ ਨੂੰ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਚੋਣ ਜ਼ਾਬਤਾ ਨਾ ਲੱਗਿਆ ਹੁੰਦਾ ਤਾਂ ਮੈਂ ਸਟੇਜ਼ ਤੋਂ ਸਾਰਿਆਂ ਦਾ ਹਿਸਾਬ ਕਰ ਦੇਣਾ ਸੀ।'
ਭਾਜਪਾ ਦੇ ਨੇਤਾ ਦਾ ਵਿਵਾਦਿਤ ਬਿਆਨ ਇਸ ਦੌਰਾਨ ਸੱਤੀ ਨੇ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਨਹੀਂ ਬਖ਼ਸਿਆ। ਸੱਤੀ ਨੇ ਕਿਹਾ, 'ਸੋਨੀਆ ਗਾਂਧੀ ਦੁਰਗਾ ਹੈ ਅਤੇ ਮਨਮੋਹਨ ਸਿੰਘ ਸ਼ੇਰ ਹੈ ਜਦੋਂ ਦੁਰਗਾ ਸ਼ੇਰ 'ਤੇ ਸਵਾਰ ਹੋ ਜਾਂਦੀ ਹੈ ਤਾਂ ਸ਼ੇਰ ਕੁਝ ਨਹੀਂ ਕਰ ਸਕਦਾ ਜਿਸ ਨੂੰ ਦੇਸ਼ ਨੇ 10 ਸਾਲਾਂ ਤੱਕ ਵੇਖਿਆ ਹੈ।'
ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸੱਤੀ ਤੇ ਰਾਹੁਲ ਗਾਂਧੀ ਤੇ ਵਿਵਾਦਿਤ ਟਿੱਪਣੀ ਕੀਤੀ ਸੀ ਕਿ ਜਿਸ ਤੋ ਬਾਅਦ ਚੋਣ ਕਮਿਸ਼ਨ ਨੇ ਸੱਤੀ ਦੇ ਚੋਣ ਪ੍ਰਚਾਰ ਕਰਨ ਤੇ 48 ਘੰਟਿਆਂ ਲਈ ਰੋਕ ਲਾ ਦਿੱਤੀ ਸੀ।