ਨਵੀਂ ਦਿੱਲੀ : ਰਾਜਧਾਨੀ ਵਿਖੇ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੀਐਸਟੀ ਅਤੇ ਦਿੱਲੀ ਵਿੱਚ ਸੀਲਿੰਗ ਲਾਗੂ ਕੀਤੇ ਜਾਣ ਨੂੰ ਪ੍ਰਧਾਨ ਮੰਤਰੀ ਦੀ ਰਣਨੀਤੀ ਦੱਸਿਆ।
ਰਾਹੁਲ ਗਾਂਧੀ ਦੇ ਨਿਸ਼ਾਨੇ 'ਤੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਜਰੀਵਾਲ - Lok sabha elections
ਲੋਕਸਭਾ ਚੋਣਾਂ ਦੀ ਜੰਗ ਵਿੱਚ ਸਿਆਸੀ ਆਗੂਆਂ ਵੱਲੋਂ ਚੋਣ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਦਿੱਲੀ ਵਿੱਚ ਚੋਣ ਰੈਲੀ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਵੀ ਜਮ ਕੇ ਨਿਸ਼ਾਨਾ ਸਾਧਿਆ।
ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੀਐਸਟੀ ਅਤੇ ਰਾਜਧਾਨੀ ਵਿੱਚ ਸੀਲਿੰਗ ਲਾਗੂ ਕਰਨ ਦਾ ਮੁੱਖ ਮਕਸਦ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਾਉਣਾ ਸੀ। ਰਾਹੁਲ ਨੇ ਕਿਹਾ ਕਿ ਅਜਿਹਾ ਕਰਕੇ ਦਿੱਲੀ ਦੀ ਰੀਡ ਦੀ ਹੱਡੀ ਛੋਟੇ ਕਾਰੋਬਾਰੀਆਂ ਦੀ ਕਮਰ ਤੋੜ ਦਿੱਤੀ ਗਈ ਹੈ। ਸੀਲਿੰਗ ਜਾਰੀ ਹੈ ਅਤੇ ਤੁਸੀਂ ਆਖਦੇ ਹੋ ਕਿ ਤੁਸੀ ਹੁਣ ਕੁਝ ਨਹੀਂ ਕਰ ਸਕਦੇ। ਕਾਂਗਰਸ ਨੇ ਇਸ ਨੂੰ ਸੰਸਦ ਵਿੱਚ ਰੋਕੀਆ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ 'ਆਪ' ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਉੱਤੇ ਤੰਜ ਕਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਜੀ ਤੁਸੀਂ ਪਿਛਲੀ ਚੋਣਾਂ ਦੌਰਾਨ ਦਿੱਲੀ ਵਿੱਚ ਨਾਅਰਾ ਦਿੱਤਾ ਸੀ ਕਿ ਦਿੱਲੀ ਵਿੱਚ ਮੁੱਖ ਮੰਤਰੀ ਕੇਜਰੀਵਾਲ ਅਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਤੁਸੀਂ ਨਰਿੰਦਰ ਮੋਦੀ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਸੀ। ਜਦਕਿ ਕਾਂਗਰਸ ਨੇ ਦੇਸ਼ ਵਿੱਚ ਮੋਦੀ ਜੀ ਵਿਰੁੱਧ ਲੜਾਈ ਲੜ੍ਹੀ ਹੈ। 'ਆਪ' ਦੇ ਦਫ਼ਤਰ ਵਿੱਚ ਚੌਕੀਦਾਰ ਚੋਰ ਹੈ ਇਹ ਕਦੇ ਸੁਣਾਈ ਨਹੀਂ ਦਿੰਦਾ ਹੈ।