ਕੋਲਕਾਤਾ/ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਵਿੱਚ ਹੰਗਾਮੇ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਕਾਰਵਾਈ ਕਰਦਿਆਂ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ 'ਚੋਂ ਇੱਕ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਸਨ ਜਿਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਬੱਗਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਦੇ 2 ਵਜੇ ਕਮਰਾ ਤੋੜ ਕੇ ਹਿਰਾਸਤ ਵਿੱਚ ਲਿਆ ਗਿਆ।
ਇਸ ਸਬੰਧੀ ਬੱਗਾ ਨੇ ਟਵੀਟ ਕਰਦਿਆਂ ਕਿਹਾ, ' ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ, ਤੇ ਸਮੱਰਥਨ ਲਈ ਧੰਨਵਾਦ।' ਮਮਤਾ ਬੈਨਰਜੀ ਦੇ ਦਬਾਅ ਵਿੱਚ ਕੋਲਕਾਤਾ ਪੁਲਿਸ ਨੇ ਸਾਰੀ ਰਾਤ ਸਬੂਤ ਲੱਭਣ ਲਈ ਪੂਰੀ ਵਾਹ ਲਾ ਦਿੱਤੀ ਪਰ ਉਨ੍ਹਾਂ ਨੂੰ ਕੋਈ ਸੀਸੀਟੀਵੀ ਫ਼ੁਟੇਜ/ ਤਸਵੀਰ ਹੀ ਨਹੀਂ ਮਿਲੀ ਜਿਸ ਨੂੰ ਹਿੰਸਾ ਨਾਲ ਜੋੜਿਆ ਜਾ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਬੂਤ ਨਾ ਮਿਲਣ 'ਤੇ ਮੈਨੂੰ ਰਿਹਾਅ ਕਰਨਾ ਪਿਆ।'