ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਦੇ ਆਖ਼ਿਰੀ 3 ਗੇੜ ਦੌਰਾਨ ਰਮਜ਼ਾਨ ਕਾਰਨ ਮਤਦਾਨ ਸ਼ੁਰੂ ਹੋਣ ਦਾ ਸਮਾਂ ਸਵੇਰੇ 7.00 ਵਜੇ ਦੇ ਬਜਾਇ 5.00 ਵਜੇ ਕਰਨ ਦੀ ਦਰਖ਼ਾਸਤ ਨੂੰ ਠੁਕਰਾ ਦਿੱਤਾ ਹੈ। ਰਮਜ਼ਾਨ ਦਾ ਮਹੀਨਾ 7 ਮਈ ਭਾਵ ਕਿ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ।
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਲੂ ਅਤੇ ਰਮਜ਼ਾਨ ਦੇ ਚੱਲਦਿਆਂ ਲੋਕਸਭਾ ਚੋਣਾਂ ਦੇ ਬਾਕੀ ਬਚੇ ਗੇੜਾਂ ਵਿੱਚ ਮਤਦਾਨ ਦਾ ਸਮਾਂ ਘਟਾ ਕੇ 5.00 ਵਜੇ ਕਰਨ ਦੀ ਮੰਗ ਸਬੰਧੀ ਅਰਜੀ 'ਤੇ ਫ਼ੈਸਲਾ ਲੈਣ ਨੂੰ ਕਿਹਾ ਸੀ।
ਰਮਜ਼ਾਨ ਸ਼ੁਰੂ ਹੋਣ ਤੋਂ ਬਾਅਦ 2 ਗੇੜਾਂ ਦੇ ਵੋਟਾਂ ਪੈਣਗੀਆਂ, ਇਸ ਵਿੱਚ 6ਵੇਂ ਪੜਾਅ ਦੀਆਂ ਵੋਟਾਂ 12 ਮਈ ਨੂੰ ਅਤੇ 7ਵੇਂ ਪੜਾਅ ਦੀਆਂ 19 ਮਈ ਨੂੰ ਹੋਣਗੀਆਂ।