ਪੰਜਾਬ

punjab

By

Published : Apr 15, 2019, 4:59 PM IST

ETV Bharat / elections

ਗੁਰਦੁਆਰਾ ਪ੍ਰਬੰਧਕਾਂ ਨੇ ਕੀਤੀ ਸਿੱਖ ਰਹਿਤ ਮਰਿਆਦਾ ਦੀ ਅਵਗਿਆ, ਮੀਨਾਕਸ਼ੀ ਲੇਖੀ ਨੂੰ ਭੇਂਟ ਕੀਤਾ ਗਾਤਰਾ

ਨਵੀਂ ਦਿੱਲੀ ਵਿਖੇ ਮਸਜਿਦ ਮੋਠ ਅਤੇ ਕਾਲੂ ਸਰਾਏ ਦੇ ਗੁਰਦੁਆਰਾ ਸਾਹਿਬ ਵਿੱਚ ਵਿਸਾਖੀ ਦੇ ਸਮਾਗਮ ਵਿੱਚ ਪਹੁੰਚੀ ਨਵੀਂ ਦਿੱਲੀ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੂੰ ਗਾਤਰਾ ਭੇਂਟ ਕਰ ਕੇ ਵਿਵਾਦਾਂ 'ਚ ਘਿਰੇ ਗੁਰਦੁਆਰਾ ਪ੍ਰਬੰਧਕ।

ਮੀਨਾਕਸ਼ੀ ਲੇਖੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਨੇਤਾ ਹਰ ਸਮਾਗਮ, ਰੈਲੀਆਂ 'ਤੇ ਪਹੁੰਚ ਕੇ ਹਾਜ਼ਰੀ ਭਰ ਰਹੇ ਹਨ। ਇਸ ਤਰ੍ਹਾਂ ਨਵੀਂ ਦਿੱਲੀ ਵਿੱਚ ਮਨਾਏ ਗਏ ਵਿਸਾਖੀ ਦੇ ਸਮਾਗਮ ਵਿੱਚ ਇੱਥੋ ਦੀ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵੀ ਪਹੁੰਚੀ, ਜਿੱਥੇ ਉਨ੍ਹਾਂ ਨੂੰ ਪ੍ਰਬੰਧਕਾਂ ਨੇ ਸਿਰਪਾਓ ਦੇ ਨਾਲ-ਨਾਲ ਗਾਤਰਾ ਭੇਂਟ ਕੀਤਾ। ਇਹ ਸਭ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਭੰਗ ਕੀਤਾ ਹੈ।

ਵਿਵਾਦਾਂ 'ਚ ਘਿਰੇ ਨਵੀਂ ਦਿੱਲੀ ਦੇ ਸਿੰਘ ਸਭਾ ਗੁਰਦੁਆਰਾ ਦੇ ਪ੍ਰਬੰਧਕ, ਵੇਖੋ ਵੀਡੀਓ।
ਹਾਲਾਂਕਿ ਗ਼ੈਰ ਅੰਮ੍ਰਿਤਧਾਰੀ ਵਿਅਕਤੀ ਵਲੋਂ ਗਾਤਰੇ ਵਿੱਚ ਕਿਰਪਾਨ ਧਾਰਨ ਕਰਨਾ ਸਿੱਖ ਰਹਿਤ ਮਰਿਆਦਾ ਦੀ ਅਵਗਿਆ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਹੁਣ ਤੱਕ ਭਾਜਪਾ ਦੀ ਮੱਧ ਪ੍ਰਦੇਸ਼ ਤੋਂ ਵਿਧਾਇਕ ਉਸ਼ਾ ਠਾਕੁਰ ਵਲੋਂ ਬਿਨਾਂ ਅੰਮ੍ਰਿਤਪਾਨ ਕੀਤੇ ਕਕਾਰ ਧਾਰਨ ਕਰਨ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ। ਸਿੰਘ ਸਭਾ ਗੁਰਦੁਆਰਾ ਦੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸਿੱਖ ਰਹਿਤ ਮਰਿਆਦਾ ਦੀ ਰੱਖਿਆ ਕਰਨੀ ਹੈ ਪਰ ਉਹ ਖੁਦ ਹੀ ਆਪਣੇ ਸਵਾਰਥ ਲਈ ਸਿੱਖ ਰਹਿਤ ਮਰਿਆਦਾ ਤੇ ਅੰਮ੍ਰਿਤ ਸੰਸਕਾਰਾਂ ਦੇ ਸਿਧਾਂਤਾਂ ਨੂੰ ਠੇਸ ਪਹੁੰਚਾ ਰਹੇ ਹਨ।

ABOUT THE AUTHOR

...view details