ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਮਥੁਰਾਪੁਰ ਵਿੱਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਰੈਲੀ 'ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨੇ ਵਿੰਨ੍ਹੇ। ਮੋਦੀ ਨੇ ਕਿਹਾ, "ਕੁੱਝ ਦਿਨ ਪਹਿਲਾਂ ਮੀਡੀਆ 'ਚ ਮੈਂ ਵੇਖਿਆ ਕਿ ਦੀਦੀ ਨੇ ਭਾਜਪਾ ਦੇ ਦਫ਼ਤਰ 'ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ। ਦੀਦੀ, ਭਾਜਪਾ ਦੇ ਵਰਕਰਾਂ ਦੇ ਘਰ 'ਤੇ ਕਬਜ਼ਾ ਕਰਨ ਦੀ ਧਮਕੀ ਦੇ ਰਹੀ ਹੈ।"
ਪੱਛਮੀ ਬੰਗਾਲ 'ਚ ਮੋਦੀ ਦਾ ਨਵਾਂ ਨਾਅਰਾ: ਬੂਥ-ਬੂਥ ਸੇ ਟੀਐੱਮਸੀ ਸਾਫ਼, ਚੁਪਚਾਪ ਕਮਲਛਾਪ - Narendra Modi
ਪੀਐੱਮ ਮੋਦੀ ਨੇ ਬੰਗਾਲ ਰੈਲੀ 'ਚ ਲੋਕਾਂ ਨੂੰ ਦੋ ਨਵੇਂ ਨਾਅਰੇ ਦਿੱਤੇ। ਮੋਦੀ ਦਾ ਪਹਿਲਾਂ ਨਾਅਰਾ 'ਬੂਥ-ਬੂਥ ਸੇ ਟੀਐੱਮਸੀ ਸਾਫ਼' ਅਤੇ ਦੂਜਾ ਨਾਅਰਾ 'ਚੁਪਚਾਪ ਕਮਲਛਾਪ'।
File Photo
ਮੋਦੀ ਨੇ ਅੱਗੇ ਕਿਹਾ ਕਿ ਪੂਰੇ ਦੇਸ਼ ਦੇ ਪਿੰਡਾਂ 'ਚ ਸੜਕਾਂ ਤੇਜ਼ੀ ਨਾਲ ਬਣ ਰਹੀਆਂ ਹਨ ਪਰ ਬੰਗਾਲ 'ਚ ਹਾਲ ਖ਼ਰਾਬ ਹੈ। ਪੀਐੱਮ ਮੋਦੀ ਨੇ ਬੰਗਾਲ ਰੈਲੀ 'ਚ ਲੋਕਾਂ ਨੂੰ ਦੋ ਨਵੇਂ ਨਾਅਰੇ ਦਿੱਤੇ। ਮੋਦੀ ਦਾ ਪਹਿਲਾਂ ਨਾਅਰਾ 'ਬੂਥ-ਬੂਥ ਸੇ ਟੀਐੱਮਸੀ ਸਾਫ਼' ਅਤੇ ਦੂਜਾ ਨਾਅਰਾ 'ਚੁਪਚਾਪ ਕਮਲਛਾਪ'।
ਜ਼ਿਕਰਯੋਗ ਹੈ ਕਿ ਮੋਦੀ ਨੇ ਇਸ ਤੋਂ ਪਹਿਲਾ ਯੂਪੀ ਦੇ ਮਿਰਜ਼ਾਪੁਰ 'ਚ ਕਿਹਾ ਸੀ ਕਿ ਜਿਵੇਂ-ਜਿਵੇਂ ਵਿਰੋਧੀਆਂ ਵੱਲੋਂ ਗਾਲ਼ਾਂ ਦੀ ਡੋਜ਼ ਵੱਧ ਰਹੀ ਹੈ, ਉਸੇ ਤਰ੍ਹਾਂ ਲੋਕਾਂ ਦੀ ਮੇਰੇ 'ਤੇ ਪਿਆਰ ਅਤੇ ਵਿਸ਼ਵਾਸ ਦੀ ਡੋਜ਼ ਵੀ ਵੱਧਦੀ ਜਾ ਰਹੀ ਹੈ।