ਨਵੀ ਦਿੱਲੀ: ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦਾ ਪ੍ਰਚਾਰ ਸਿਖ਼ਰ 'ਤੇ ਹੈ, ਜਿਸ ਦੇ ਚਲਦੇ ਉੱਤਰ ਪ੍ਰਦੇਸ਼ ਦੇ ਮਊ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਨੂੰ ਆੜ੍ਹੇ ਹੱਥੀ ਲਿਆ। ਇਸ ਦੌਰਾਨ ਮੋਦੀ ਨੇ ਇਸ਼ਵਰ ਚੰਦਰ ਵਿੱਦਿਆ ਸਾਗਰ ਦੀ ਤੋੜੀ ਗਈ ਮੂਰਤੀ ਦਾ ਮੁੜ ਨਿਰਮਾਣ ਕਰਨ ਦਾ ਭਰੋਸਾ ਦਿੱਤਾ।
ਮੋਦੀ ਦੀ ਯੂਪੀ ਵਿੱਚ ਲਲਕਾਰ - ਪੀਐਮ
ਬੀਤੇ ਦਿਨੀਂ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਤੋੜੀ ਗਈ ਇਸ਼ਵਰ ਚੰਦਰ ਵਿੱਦਿਆ ਸਾਗਰ ਦੀ ਮੂਰਤੀ ਨੂੰ ਮੁੜ ਬਣਾਉਣ ਦਾ ਭਰੋਸਾ ਪੀਐਮ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਤਾ।
ਪੀਐਮ ਮੋਦੀ ਨੇ ਕਿਹਾ ਕਿ ਬੀਤੇ ਦਿਨੀਂ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਟੀਐਮਸੀ ਦੇ ਸਮਰਥਕਾ ਨੇ ਇਸ਼ਵਰ ਚੰਦਰ ਵਿੱਦਿਆਂ ਸਾਗਰ ਦੀ ਮੂਰਤੀ ਦੀ ਭੰਨ ਤੋੜ ਕੀਤੀ ਸੀ, ਅਜਿਹਾ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਹਾ ਕਿ ਮੂਰਤੀ ਵਾਲੀ ਜਗ੍ਹਾ ਤੇ ਉਨ੍ਹਾਂ ਦੀ ਪਾਰਟੀ ਉਸ ਜਗ੍ਹਾ ਤੇ ਉਸ ਤੋਂ ਵੀ ਵੱਡੀ ਮੂਰਤੀ ਬਣਾਏਗੀ।
ਇਸ ਦੌਰਾਨ ਪੀਐਮ ਮੋਦੀ ਨੇ ਮਹਾਗਠਜੋੜ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਕਿਹਾ, "ਦੇਸ਼ ਇਨ੍ਹਾਂ ਮਹਾਮਿਲਾਵਟੀ ਦਲਾਂ ਦੀ ਸੱਚਾਈ ਪਹਿਲੇ ਦਿਨ ਤੋਂ ਜਾਣਦਾ ਹੈ, ਦੇਸ਼ ਨੂੰ ਪਤਾ ਹੈ ਕਿ ਮੋਦੀ ਹਟਾਓ ਦਾ ਨਾਹਰਾ ਤਾਂ ਬਹਾਨਾ ਹੈ ਅਸਲ ਵਿੱਚ ਉਨ੍ਹਾਂ ਆਪਣੇ ਭ੍ਰਿਸ਼ਟਾਚਾਰ ਦੇ ਪਾਪ ਨੂੰ ਲੁਕਾਉਣੇ ਹਨ।"