ਕਾਂਗਰਸ ਵੱਲੋਂ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ - sajjan kumar
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਸਲਾਖਾਂ ਪਿੱਛੇ ਹੈ ਅਤੇ ਕਾਂਗਰਸ ਵੱਲੋਂ ਹੁਣ ਸਜੱਣ ਕੁਮਾਰ ਦੇ ਭਰਾ ਨੂੰ ਟਿਕਟ ਦਿੱਤੀ ਜਾ ਰਹੀ ਹੈ ਜਿਸਨੂ ਲੈ ਕੇ ਵਿਰੋਧੀ ਹੁਣ ਕਾਂਗਰਸ 'ਤੇ ਤਿੱਖਾ ਪ੍ਰਵਾਰ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਮੈਂਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਰਨਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਾਂਗਰਸ ਨੂੰ ਲੰਮੇਂ ਹੱਥੀ ਲਿਆ 'ਤੇ ਕਿਹਾ ਕਿ ਰਮੇਸ਼ ਕੁਮਾਰ ਨਾ ਤਾਂ ਸਿਆਸੀ ਆਗੂ ਹਨ ਅਤੇ ਨਾ ਹੀ ਇਸਦਾ ਪਾਰਟੀ ਲਈ ਕੋਈ ਯੋਗਦਾਨ ਹੈ। ਪਰ ਫਿਰ ਇਸਨੂੰ 1984 ਦੇ ਸਿੱਖ ਕਤਲੇਆਮ ਵਿਚ ਭੂਮਿਕਾ ਬਦਲੇ ਪੁਰਸਕਾਰ ਵੱਜੋਂ ਟਿਕਟ ਦਿੱਤੀ ਜਾ ਰਹੀ ਹੈ।
ਮਨਜਿੰਦਰ ਸਿੰਘ ਸਿਰਸਾ
ਦਿੱਲੀ: ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਲੋਕਾਂ ਨੂੰ ਨਿਆਂ ਦੇਣ ਵਾਸਤੇ ਰੋਡਮੈਪ ਦੱਸਣ ਦੇ ਐਲਾਨ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਪਹਿਲਾਂ 1984 ਦੇ ਸਿੱਖ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਇਨਸਾਫ ਦੇਣ ਵਾਸਤੇ ਕਾਂਗਰਸ ਅਪਣਾ ਰੋਡਮੈਪ ਸਪਸ਼ਟ ਕਰੇ।