ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ। ਅੱਜ ਵੋਟਰਾਂ ਵੱਲੋਂ ਸੱਤਵੇ ਗੇੜ 'ਚ 8 ਸੂਬਿਆਂ ਦੀਆਂ 59 ਲੋਕਸਭਾ ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਕੁਝ ਸੀਟਾਂ 'ਤੇ ਸ਼ਾਮ 4 ਵਜੇ, ਕੁਝ 'ਤੇ 5 ਵਜੇ ਤੇ ਕੁਝ 'ਤੇ 6 ਵਜੇ ਤੱਕ ਵੋਟਿੰਗ ਹੋਵੇਗੀ। ਸੱਤਵੇਂ ਗੇੜ ਦੀ ਵੋਟਿੰਗ ਦੇ ਨਾਲ ਲੋਕਸਭਾ ਚੋਣਾਂ ਸਮਾਪਤ ਹੋ ਜਾਣਗੀਆਂ।
ਸੱਤਵੇਂ ਗੇੜ ਦੇ ਕੁੱਲ ਉਮੀਦਵਾਰ- 918
ਕਿਹੜੀਆਂ ਸੀਟਾਂ 'ਤੇ ਹੋਵੇਗੀ ਵੋਟਿੰਗ
ਆਓ ਜਾਣਦੇ ਹਾਂ ਅੱਜ ਸੱਤਵੇਂ ਗੇੜ ਵਿੱਚ ਦੇਸ਼ ਦੇ ਕਿਹੜੇ ਸੂਬਿਆਂ ਅਤੇ ਉੱਥੋਂ ਦੀਆਂ ਕਿਹੜੀਆਂ ਸੀਟਾਂ ਉੱਤੇ ਹੋਵੇਗਾ ਮਤਦਾਨ। ਇਸ ਗੇੜ੍ਹ ਵਿੱਚ ਕਈ ਦਿੱਗਜ਼ਾਂ ਵਿਚਾਲੇ ਮੁਕਾਬਲਾ ਹੋਵੇਗਾ ਜਿਸ ਦਾ ਫੈਸਲਾ ਜਨਤਾ ਆਪਣੀ ਵੋਟਾਂ ਰਾਹੀਂ ਕਰੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਂਣਗੇ।
ਬਿਹਾਰ(8) ਝਾਰਖੰਡ(3), ਮੱਧ ਪ੍ਰਦੇਸ਼(8), ਪੰਜਾਬ(13), ਪੱਛਮੀ ਬੰਗਾਲ(9), ਚੰਡੀਗੜ੍ਹ(1), ਉੱਤਰ ਪ੍ਰਦੇਸ਼(13), ਹਿਮਾਚਲ ਪ੍ਰਦੇਸ਼(4)
ਪੰਜਾਬ- 13 ਸੀਟਾਂ
ਸੀਟਾਂ ਦੇ ਨਾਂਅ- ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ।
ਇਥੇ 22 ਜ਼ਿਲ੍ਹਿਆਂ ਵਿੱਚ 13 ਲੋਕਸਭਾ ਸੀਟਾਂ ਲਈ ਹੋਵੇਗੀ ਵੋਟਿੰਗ। ਕਈ ਦਿੱਗਜ਼ ਨੇਤਾ ਚੋਣ ਮੈਦਾਨ ਵਿੱਚ ਹਨ।
ਹਿਮਾਚਲ ਪ੍ਰਦੇਸ਼ -4 ਸੀਟਾਂ