ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀ ਵੋਟਿੰਗ ਜਾਰੀ ਹੈ। ਇਸ ਦੌਰਾਨ ਪੱਛਮੀਂ ਬੰਗਾਲ ਤੋਂ ਹਿੰਸਕ ਝੜਪਾਂ ਦੀ ਸੂਚਨਾ ਆ ਰਹੀ ਹੈ ਜਿੱਥੇ ਬਾਂਕੂਰਾ ਦੇ ਬੂਥ ਨੰਬਰ 254 ਤੇ ਬੀਜੇਪੀ ਅਤੇ ਟੀਐੱਮਸੀ ਵਰਕਰਾਂ ਵਿਚਾਲੇ ਝਗੜਾ ਹੋ ਗਿਆ। ਪੁਲਿਸ ਨੇ ਵਿੱਚ ਆ ਕੇ ਬਚਾਅ ਕੀਤਾ।
ਲੋਕ ਸਭਾ ਚੋਣਾਂ: ਪੱਛਮੀ ਬੰਗਾਲ 'ਚ ਬੀਜੇਪੀ ਅਤੇ ਟੀਐੱਮਸੀ ਵਰਕਰਾਂ ਵਿਚਕਾਰ ਟਕਰਾਅ - 1 BJP worker dead in violence
ਛੇਵੇਂ ਗੇੜ ਦੀਆਂ ਚੋਣਾਂ ਦੌਰਾਨ ਪੱਛਮੀ ਬੰਗਾਲ 'ਚ ਬੀਜੇਪੀ ਅਤੇ ਟੀਐੱਮਸੀ ਵਰਕਰਾਂ ਵਿਚਕਾਰ ਟਕਰਾਅ ਹੋਇਆ।
ਫ਼ੋਟੋ
ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਘਾਟਲ ਤੋਂ ਬੀਜੇਪੀ ਉਮੀਦਵਾਰ ਭਾਰਤੀ ਘੋਸ਼ ਦੇ ਕਾਫ਼ਿਲੇ 'ਤੇ ਹਮਲਾ ਕੀਤਾ ਗਿਆ ਅਤੇ ਉਸ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਬੀਜੇਪੀ ਦਾ ਦੋਸ਼ ਹੈ ਕਿ ਇਸ ਦੇ ਪਿੱਛੇ ਟੀਐੱਮਸੀ ਵਰਕਰਾਂ ਦਾ ਹੱਥ ਹੈ।
ਦੱਸ ਦਈਏ ਕਿ ਬੀਤੀ ਰਾਤ ਵੀ ਝਾਰਗ੍ਰਾਮ ਵਿੱਚ ਬੀਜੇਪੀ ਦੇ 2 ਵਰਕਰਾਂ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੈ। ਪਾਰਟੀ ਦਾ ਦਾਅਵਾ ਹੈ ਕਿ ਬੀਜੇਪੀ ਵਰਕਰ ਦੀ ਮੌਤ ਲਈ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਜਿੰਮੇਵਾਰ ਹੈ।