ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਅੱਜ 91 ਲੋਕਸਭਾ ਸੀਟਾਂ 'ਤੇ ਵੋਟਿੰਗ ਕਰਵਾਈ ਜਾਵੇਗੀ। ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਜਾਵੇਗੀ ਤੇ ਕੁਝ ਸੀਟਾਂ 'ਤੇ ਸ਼ਾਮ 4 ਵਜੇ, ਕੁਝ 'ਤੇ ਸ਼ਾਮ 5 ਵਜੇ ਤੇ ਕੁਝ 'ਤੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਪਹਿਲੇ ਪੜਾਅ ਦੇ ਕੁੱਲ ਉਮੀਦਵਾਰ- 1279
ਕਿਹੜੀਆਂ ਸੀਟਾਂ 'ਤੇ ਹੋਵੇਗੀ ਵੋਟਿੰਗ
ਆਓ ਜਾਣਦੇ ਹਾਂ ਅੱਜ ਪਹਿਲੇ ਪੜਾਅ ਵਿੱਚ ਦੇਸ਼ ਦੇ ਕਿਹੜੇ ਸੂਬਿਆਂ ਅਤੇ ਉੱਥੋਂ ਦੀਆਂ ਕਿਹੜੀਆਂ ਸੀਟਾਂ ਉੱਤੇ ਮਤਦਾਨ ਹੋਵੇਗਾ-
ਉੱਤਰ ਪ੍ਰਦੇਸ਼- 8 ਸੀਟਾਂ
ਸੀਟਾਂ ਦੇ ਨਾਂਅ- ਸਹਾਰਨਪੁਰ, ਕੈਰਾਨਾ, ਮੁਜੱਫ਼ਰਨਗਰ, ਬਿਜਨੌਰ, ਮੇਰਠ, ਬਾਗਪਤ, ਗਾਜ਼ਿਆਬਾਦ, ਗੌਤਮਬੁੱਧ ਨਗਰ
ਬਿਹਾਰ- 4 ਸੀਟਾਂ
ਸੀਟਾਂ ਦੇ ਨਾਂਅ- ਔਰੰਗਾਬਾਦ, ਗਿਆ, ਨਵਾਦਾ, ਜਮੁਈ
ਉਤਰਾਖੰਡ- 5 ਸੀਟਾਂ(ਸਾਰੀਆਂ ਸੀਟਾਂ ਉੱਤੇ ਵੋਟਿੰਗ)
ਸੀਟਾਂ ਦੇ ਨਾਂਅ- ਹਰਿਦੁਆਰ, ਨੈਨੀਤਾਲ-ਉਧਮ ਸਿੰਘ ਨਗਰ, ਅਲਮੋੜਾ, ਗੜ੍ਹਵਾਲ, ਟਿਹਰੀ ਗੜ੍ਹਵਾਲ
ਮਹਾਰਾਸ਼ਟਰ- 7 ਸੀਟਾਂ
ਸੀਟਾਂ ਦੇ ਨਾਂਅ- ਵਰਧਾ, ਰਾਮਟੇਕ, ਨਾਗਪੁਰ, ਭੰਡਾਰਾ-ਗੋਂਦਿਆ, ਗੜ੍ਹਚਿਰੌਲੀ, ਚੰਦਰਪੁਰ, ਯਵਤਮਾਲ
ਪੱਛਮੀ ਬੰਗਾਲ- 2 ਸੀਟਾਂ
ਸੀਟਾਂ ਦੇ ਨਾਂਅ- ਕੂਚਬਿਹਾਰ ਅਤੇ ਅਲੀਪੁਰ ਦੁਆਰ
ਛੱਤੀਸਗੜ੍ਹ- 1 ਸੀਟ
ਸੀਟ ਦਾ ਨਾਂਅ- ਬਸਤਰ
ਜੰਮੂ ਕਸ਼ਮੀਰ- 2 ਸੀਟਾਂ
ਸੀਟਾਂ ਦੇ ਨਾਂਅ- ਬਾਰਾਮੂਲਾ, ਜੰਮੂ
ਉੜੀਸਾ- 4 ਸੀਟਾਂ
ਸੀਟਾਂ ਦੇ ਨਾਂਅ- ਕਾਲਾਹਾਂਡੀ, ਨਬਰੰਗਪੁਰ, ਬੇਰਹਾਮਪੁਰ, ਕੋਰਾਪੁਟ
ਅਸਾਮ- 5 ਸੀਟਾਂ
ਸੀਟਾਂ ਦੇ ਨਾਂਅ- ਤੇਜਪੁਰ, ਕਲਿਆਬੋਰ, ਜੋਰਹਾਟ, ਡਿਬਰੂਗੜ੍ਹ, ਲਖੀਮਪੁਰ