ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੰਜੈ ਨਿਰੂਪਮ ਨੂੰ ਭੇਜਿਆ ਕਾਰਨ ਦੱਸੋ ਨੋਟਿਸ।
ਚੋਣ ਕਮਿਸ਼ਨ ਨੇ ਸੰਜੈ ਨਿਰੂਪਮ ਨੂੰ ਭੇਜਿਆ ਕਾਰਨ ਦੱਸੋ ਨੋਟਿਸ ,ਪੀਐਮ ਮੋਦੀ ਨੂੰ ਕਿਹਾ ਸੀ ਔਰੰਗਜ਼ੇਬ - sanjay nirupam
ਮੁੱਖ ਚੋਣ ਕਮਿਸ਼ਨ ਨੇ ਸੰਜੈ ਨਿਰੂਪਮ ਨੂੰ ਪ੍ਰਧਾਨ ਮੰਤਰੀ ਮੋਦੀ ਉੱਤੇ ਵਿਵਾਦਤ ਬਿਆਨ ਦੇਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੰਜੈ ਨਿਰੂਪਮ ਨੇ ਬਨਾਰਸ ਵਿੱਚ ਪ੍ਰਧਾਨ ਮੰਤਰੀ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਹੋਏ ਔਰੰਗਜ਼ੇਬ ਆਖਿਆ ਸੀ।

ਕਾਂਗਰਸ ਦੇ ਸੀਨੀਅਰ ਨੇਤਾ ਸੰਜੈ ਨਿਰੂਪਮ ਨੂੰ ਪ੍ਰਧਾਨ ਮੰਤਰੀ ਉੱਤੇ ਵਿਵਾਦਤ ਬਿਆਨ ਦੇਣਾ ਭਾਰੀ ਪੈ ਗਿਆ। ਮੁੱਖ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਇਸ ਵਿਵਾਦਤ ਬਿਆਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨਿਰੂਪਮ ਨੂੰ 24 ਘੰਟਿਆਂ ਦੇ ਅੰਦਰ ਇਸ ਨੋਟਿਸ ਦਾ ਜਵਾਬ ਦਾਖ਼ਲ ਕਰਨਾ ਹੋਵੇਗਾ। ਨੋਟਿਸ ਵਿੱਚ ਇਸ ਵਿਵਾਦਤ ਬਿਆਨ ਨੂੰ ਪਹਿਲੀ ਨਜ਼ਰ ਵਿੱਚ ਸੰਜੈ ਨਿਰੂਪਮ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਗਿਆ ਹੈ।
ਕੀ ਹੈ ਮਾਮਲਾ :
ਸੰਜੈ ਨਿਰੂਪਮ ਨੇ ਵਾਰਾਣਸੀ ਵਿਖੇ ਪ੍ਰਧਾਨ ਮੰਤਰੀ ਮੋਦੀ ਨੂੰ ਔਰੰਗਜ਼ੇਬ ਦਾ ਅਵਤਾਰ ਦੱਸਿਆ ਸੀ। ਜਿਸ ਤੋਂ ਬਾਅਦ ਭਾਜਪਾ ਨੇ ਚੋਣ ਕਮਿਸ਼ਨ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਚੋਣ ਕਮਿਸ਼ਨ ਨੇ ਸੰਜੈ ਨੂੰ ਆਪਣੇ ਹੱਕ ਵਿੱਚ ਸਫਾਈ ਪੇਸ਼ ਕਰਨ ਲਈ ਬੁੱਧਵਾਰ ਸ਼ਾਮ ਤੱਕ ਦੀ ਸਮੇਂ ਸੀਮਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੰਜੈ ਨਿਰੂਪਮ ਇਸ ਤੋਂ ਪਹਿਲਾਂ ਵੀ ਕਈ ਵਿਵਾਦਤ ਬਿਆਨ ਦੇ ਚੁੱਕੇ ਹਨ।