ਨਵੀਂ ਦਿੱਲੀ: ਦਿੱਲੀ ਦੇ ਨਾਰਥ-ਵੈਸਟ ਲੋਕਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਖਫ਼ਾ ਬੀਜੇਪੀ ਦੇ ਸੰਸਦ ਮੈਂਬਰ ਉਦਿਤ ਰਾਜ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ। ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਉਦਿਤ ਰਾਜ ਕਾਂਗਰਸ ਵਿੱਚ ਸ਼ਾਮਿਲ ਹੋਏ। ਪਾਰਟੀ ਸੂਤਰਾਂ ਮੁਤਾਬਕ, ਉਦਿਤ ਰਾਜ ਨੇ ਬੁੱਧਵਾਰ ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ।
BJP ਨੇ ਟਿਕਟ ਨਾ ਦਿੱਤੀ ਤਾਂ ਉਦਿਤ ਰਾਜ ਨੇ ਫੜ੍ਹਿਆ ਕਾਂਗਰਸ ਦਾ 'ਹੱਥ' - rahul gandhi
ਬੀਜੇਪੀ ਦੇ ਸੰਸਦ ਮੈਂਬਰ ਉਦਿਤ ਰਾਜ ਕਾਂਗਰਸ 'ਚ ਹੋਏ ਸ਼ਾਮਿਲ, ਦਿੱਲੀ ਦੇ ਨਾਰਥ-ਵੈਸਟ ਲੋਕਸਭਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਚੱਲ ਰਹੇ ਸਨ ਨਾਰਾਜ਼।
ਦੱਸ ਦਈਏ ਕਿ ਪਿਛਲੀਆਂ ਲੋਕਸਭਾ ਚੋਣਾਂ ਵਿੱਚ ਨਾਰਥ-ਵੈਸਟ ਦਿੱਲੀ ਸੀਟ ਤੋਂ ਭਾਜਪਾ ਦੀ ਟਿਕਟ ਉੱਤੇ ਸੰਸਦ ਮੈਂਬਰ ਬਣਨ ਵਾਲੇ ਉਦਿਤ ਰਾਜ ਨੂੰ ਇਸ ਵਾਰ ਟਿਕਟ ਨਹੀਂ ਮਿਲਿਆ, ਜਿਸ ਤੋਂ ਬਾਅਦ ਉਹ ਖੁੱਲਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ। ਉਦਿਤ ਰਾਜ ਦਾ ਟਿਕਟ ਕੱਟਕੇ ਬੀਜੇਪੀ ਨੇ ਹੰਸਰਾਜ ਹੰਸ ਨੂੰ ਟਿਕਟ ਦਿੱਤਾ ਹੈ। ਦਿੱਲੀ ਦੀ ਨਾਰਥ-ਵੈਸਟ ਸੰਸਦੀ ਸੀਟ ਤੋਂ ਸੰਸਦ ਮੈਂਬਰ ਉਦਿਤ ਰਾਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਉੱਤੇ ਭਾਜਪਾ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਇੰਡਿਅਨ ਜਸਟਿਸ ਪਾਰਟੀ ਦੇ ਇਸ ਸਾਬਕਾ ਪ੍ਰਮੁੱਖ ਨੂੰ ਲੋਕਸਭਾ ਚੋਣ ਲਈ ਇਸ ਵਾਰ ਟਿਕਟ ਨਹੀਂ ਦਿੱਤਾ ਹੈ। ਭਾਜਪਾ ਨੇ ਉਨ੍ਹਾਂ ਦੀ ਜਗ੍ਹਾ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦਿੱਤਾ ਹੈ।
ਟਿਕਟ ਕੱਟਣ ਦੇ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਕਿ ਕੀ 2018 ਵਿੱਚ ਐੱਸਸੀ-ਐੱਸਟੀ ਐਕਟ ਨੂੰ ਲੈ ਕੇ ਦਲਿਤਾਂ ਵਲੋਂ ਭਾਰਤ ਬੰਦ ਦਾ ਸਮਰਥਨ ਕਰਨਾ ਮੇਰੀ ਗਲਤੀ ਸੀ, ਇਸ ਲਈ ਹੀ ਪਾਰਟੀ ਮੇਰੇ ਤੋਂ ਨਾਰਾਜ਼ ਹੋ ਗਈ। ਜਦੋਂ ਸਰਕਾਰ ਵੱਲੋਂ ਕੋਈ ਭਰਤੀ ਹੀ ਨਹੀਂ ਹੋ ਰਹੀ, ਤਾਂ ਕੀ ਮੈਨੂੰ ਇਸ ਮੁੱਦੇ ਨੂੰ ਨਹੀਂ ਚੁੱਕਣਾ ਚਾਹੀਦਾ ਸੀ?... ਮੈਂ ਦਲਿਤਾਂ ਦੇ ਮੁੱਦੇ ਚੁੱਕਦਾ ਰਹਾਂਗਾ।