ਦੰਤੇਵਾੜਾ: ਛੱਤੀਸਗੜ੍ਹ ਦੇ ਨਕੁਲਨਾਰ ਨੇੜੇ ਨਕਸਲੀਆਂ ਨੇ ਵਿਧਾਇਕ ਭੀਮਾ ਮੰਡਾਵੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਵਿਧਾਇਕ ਭੀਮਾ ਮੰਡਾਵੀ ਦੀ ਮੌਤ ਹੋ ਗਈ ਹੈ। ਭੀਮਾ ਮੰਡਾਵੀ ਬਸਤਰ ਤੋਂ ਇੱਕੋ ਇੱਕ ਭਾਜਪਾ ਵਿਧਾਇਕ ਸਨ।
ਛੱਤੀਸਗੜ੍ਹ: ਨਕਸਲੀ ਹਮਲੇ 'ਚ ਭਾਜਪਾ ਵਿਧਾਇਕ ਦੀ ਮੌਤ, 5 ਜਵਾਨ ਸ਼ਹੀਦ - chhattishgarh news
ਲੋਕਸਭਾ ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਨਕੁਲਨਾਰ ਨੇੜੇ ਨਕਸਲੀਆਂ ਨੇ ਵਿਧਾਇਕ ਭੀਮਾ ਮੰਡਾਵੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਵਿਧਾਇਕ ਭੀਮਾ ਮੰਡਾਵੀ ਦੀ ਮੌਤ ਹੋ ਗਈ ਹੈ। ਭੀਮਾ ਮੰਡਾਵੀ ਬਸਤਰ ਤੋਂ ਇੱਕੋ ਇੱਕ ਭਾਜਪਾ ਵਿਧਾਇਕ ਸਨ।
sss
ਦੱਸ ਦਈਏ ਕਿ ਨਕਸਲੀਆਂ ਨੇ ਨਕੁਲਨਾਰ ਨੇੜੇ ਉਨ੍ਹਾਂ ਦੇ ਕਾਫ਼ਲੇ ਤੇ ਹਮਲਾ ਕਰ ਦਿੱਤਾ। ਨਕਸਲੀਆਂ ਨੇ ਬਲਾਸਟ ਕਰ ਉਨ੍ਹਾਂ ਦੀ ਗੱਡੀ ਉਡਾ ਦਿੱਤੀ। ਇਸ ਹਮਲੇ ਚ ਪੀਐਸਓ ਸਮੇਤ 5 ਜਵਾਨ ਵੀ ਸ਼ਹੀਦ ਹੋ ਗਏ ਹਨ। ਖ਼ਬਰ ਹੈ ਕਿ ਨਕਸਲੀ ਫੌਜੀਆਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ ਹਨ।