ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਚੱਲ ਰਹੀ ਹੈ ਅਤੇ 7 ਸੂਬਿਆਂ ਦੀਆਂ 59 ਸੀਟਾਂ 'ਤੇ ਉਮੀਦਵਾਰ ਚੋਂ ਲੜ ਰਹੇ ਹਨ।
ਇਸ ਦੌਰਾਨ ਕਈ ਦਿੱਗਜਾਂ ਨੇ ਆਪਣੀ ਵੋਟ ਦੀ ਵਰਤੋਂ ਕਰ ਲਈ ਹੈ।
ਪ੍ਰਿਅੰਕਾ ਗਾਂਧੀ ਨੇ ਆਪਣੇ ਪਤੀ ਰਾਬਰਟ ਵਾਡਰਾ ਨਾਲ ਲੋਧੀ ਅਸਟੇਟ ਵਿਖੇ ਸਰਦਾਰ ਪਟੇਲ ਵਿੱਦਿਆਲੇ ਦੇ ਪੋਲਿੰਗ ਬੂਥ 'ਤੇ ਵੋਟ ਪਾਈ।
ਸਾਬਕਾ ਕ੍ਰਿਕੇਟਰ ਕਪਿਲ ਦੇਵ ਨੇ ਆਪਣੀ ਪਤਨੀ ਰੋਮੀ ਅਤੇ ਧੀ ਅਮਿਆ ਨਾਲ ਡੀਪੀਐੱਸ ਦੇ ਮਥੁਰਾ ਰੋਡ ਸਥਿਤ ਪੋਲਿੰਗ ਬੂਥ 'ਤੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ।
ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਦਿੱਲੀ ਚ ਨਿਰਮਾਣ ਭਵਨ ਵਿਚ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਔਰੰਗਜੇਬ ਲੇਨ ਦੇ ਐੱਨਪੀ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਵਲ ਲਾਈਨਜ਼ ਦੇ ਇਕ ਪੋਲਿੰਗ ਬੂਥ 'ਚ ਆਪਣੀ ਵੋਟ ਦੀ ਵਰਤੋਂ ਕੀਤੀ।
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ 'ਚ ਔਰੰਗਜੇਬ ਲੇਨ ਦੇ ਐੱਨਪੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਰਨਾਲ ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ 'ਚ ਰਾਸ਼ਟਰਪਤੀ ਭਵਨ ਵਿੱਚ ਪੋਲਿੰਗ ਬੂਥ 'ਤੇ ਪਾਈ ਵੋਟ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਾਂਡਵ ਨਗਰ ਵਿਚ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਦੀ ਵਰਤੋਂ ਕੀਤੀ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਉੱਤਰ-ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਸ਼ੀਲਾ ਦੀਕਸ਼ਿਤ ਨੇ ਨਿਜ਼ਾਮੂਦੀਨ (ਪੂਰਬ) 'ਚ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾ ਦਿੱਤੀ ਹੈ।
ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਓਲਡ ਰਾਜਿੰਦਰ ਨਗਰ ਵਿਚ ਪੋਲਿੰਗ ਬੂਥ ਚ ਵੋਟ ਪਾ ਦਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਆਪ ਦੀ ਅਤੀਸ਼ੀ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨਾਲ ਹੈ।
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਗੁਰੂਗ੍ਰਾਮ ਪਾਈਨ ਕਰਸਟ ਸਕੂਲ 'ਚ ਪੋਲਿੰਗ ਬੂਥ 'ਤੇ ਵੋਟ ਪਾਈ।
ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਵੋਟ ਪਾ ਦਿੱਤੀ ਹੈ। ਉਸ ਹਲਕੇ ਤੋਂ ਦਿਗਵਿਜੇ ਸਿੰਘ ਕਾਂਗਰਸ ਉਮੀਦਵਾਰ ਹਨ।