ਤਾਰਿਕ ਅਨਵਰ ਨੇ ਸਿੱਧੂ ਦੇ ਵਿਵਾਦਿਤ ਬਿਆਨ ਦੀ ਕੀਤੀ ਨਖੇਦੀ - sidhu
ਕਾਂਗਰਸ ਉਮੀਦਵਾਰ ਤਾਰਿਕ ਅਨਵਰ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਵਾਦਿਤ ਬਿਆਨ ਦੀ ਨਿਖ਼ੇਦੀ ਕੀਤੀ ਹੈ। ਤਾਰਿਕ ਨੇ ਕਿਹਾ ਕਿ ਉਹ ਧਰਮ ਦੇ ਨਾਂਅ 'ਤੇ ਰਾਜਨੀਤੀ ਦੇ ਬਦਲੇ ਹਾਰਨਾ ਪਸੰਦ ਕਰਣਗੇ।
ਕਟਿਹਾਰ: ਬਿਹਾਰ ਵਿੱਚ ਕਟਿਹਾਰ ਤੋਂ ਲੋਕ ਸਭਾ ਸੀਟ ਦੇ ਕਾਂਗਰਸ ਉਮੀਦਵਾਰ ਤਾਰਿਕ ਅਨਵਰ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਵਾਦਿਤ ਬਿਆਨ ਦੀ ਨਿਖ਼ੇਦੀ ਕੀਤੀ ਹੈ। ਤਾਰਿਕ ਨੇ ਕਿਹਾ ਕਿ ਉਹ ਧਰਮ ਦੇ ਨਾਂਅ 'ਤੇ ਰਾਜਨੀਤੀ ਦੇ ਬਦਲੇ ਹਾਰਨਾ ਪਸੰਦ ਕਰਣਗੇ। ਸਿੱਧੂ ਨੇ ਤਾਰਿਕ ਅਨਵਰ ਦੇ ਪੱਖ ਵਿੱਚ ਮੁਸਲਮਾਨ ਬਹੁ ਗਿਣਤੀ ਇਲਾਕੇ ਵਿੱਚ ਆਯੋਜਿਤ ਰੈਲੀ ਦੌਰਾਨ ਵਿਵਾਦਿਤ ਟਿਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਸੀ ਇੱਕਜੁਟ ਹੋ ਗਏ ਤਾਂ ਫਿਰ ਮੋਦੀ ਸੁਲਟ ਜਾਵੇਗਾ, ਤਾਰਿਕ ਅਨਵਰ ਇਸ ਵਿਵਾਦਿਤ ਬਿਆਨ ਨੂੰ ਸ਼ਰਮਨਾਕ ਦੱਸ ਦੇ ਹੋਏ ਕਿਹਾ ਕਿ ਇਹ ਸੰਵਿਧਾਨ ਨੂੰ ਚਕਨਾਚੂਰ ਕਰਨ ਵਰਗਾ ਹੈ। ਜੇਕਰ ਉਹ ਉਸ ਰੈਲੀ ਵਿੱਚ ਮੌਜੂਦ ਹੁੰਦੇ ਤਾਂ ਸਿੱਧੂ ਨੂੰ ਇਹ ਟਿੱਪਣੀ ਕਰਣ ਤੋਂ ਰੋਕਦੇ। ਤਾਰਿਕ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸਾਰੇ ਧਰਮਾਂ ਨੂੰ ਇੱਕ ਰੰਗ ਮੰਚ 'ਤੇ ਲਿਆਉਣ ਦਾ ਕੰਮ ਕੀਤਾ ਹੈ ਅਤੇ ਸਾਰੇ ਧਰਮਾਂ ਨੂੰ ਲੈ ਕੇ ਨਾਲ ਚੱਲਣ ਅਤੇ ਦੇਸ਼ ਨੂੰ ਬਣਾਉਣ ਦਾ ਕੰਮ ਕੀਤਾ ਹੈ। ਸਿੱਧੂ ਦੇ ਇਸ ਬਿਆਨ ਦੀ ਨਿਖ਼ੇਦੀ ਕਰਦੇ ਹੋਏ ਤਾਰਿਕ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਹੈ ਸੀ ਜਿਸ ਵਿੱਚ ਧਰਮ ਦੇ ਨਾਂਅ 'ਤੇ ਰਾਜਨੀਤੀ ਹੋਵੇ।
ਤਾਰਿਕ ਨੇ ਕਿਹਾ ਕਿ ਸਿੱਧੂ ਦੇ ਅਜਿਹੇ ਬਿਆਨਾਂ ਤੋਂ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਤੰਤਰ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕੀ ਮੈਂ ਆਪਣੇ ਰਾਜਨੀਤਕ ਜੀਵਨ ਦੇ 40-45 ਸਾਲਾਂ ਵਿੱਚ ਕਦੇ ਵੀ ਧਰਮ ਦੇ ਨਾਂਅ 'ਤੇ ਰਾਜਨੀਤੀ ਨਹੀਂ ਕੀਤੀ ਅਤੇ ਇਸੇ ਕਾਰਨ ਮੈਨੂੰ ਹਮੇਸ਼ਾ ਸਾਰੇ ਧਰਮਾਂ ਤੋਂ ਬਰਾਬਰ ਦਾ ਸਨਮਾਨ ਮਿਲਿਆ ਹੈ ਅਤੇ ਅੱਜ ਵੀ ਮਿਲ ਰਿਹਾ ਹੈ।