ਪੰਜਾਬ

punjab

ETV Bharat / crime

ਭਾਰਤ-ਪਾਕਿ ਸਰਹੱਦ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਕਾਬੂ - Tarn Taran

ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀ ਕਾਬੂ
ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀ ਕਾਬੂ

By

Published : Jul 16, 2021, 7:29 PM IST

ਤਰਨ ਤਾਰਨ :ਥਾਣਾ ਖਾਲੜਾ ਦੀ ਪੁਲਿਸ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋ 600 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀ ਕਾਬੂ

ਤਰਨ ਤਾਰਨ ਦੇ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਨੂੰ ਠੱਲ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਸਨ। ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਾਬਲ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਸੂਰਤਾ ਸਿੰਘ ਪੁੱਤਰ ਦੇਸਾ ਸਿੰਘ ਵਾਸੀਆਨ ਡੱਲ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਸਮੱਗਲਰਾਂ ਨਾਲ ਤਾਲ ਮੇਲ ਕਰਕੇ ਬੀ.ਐਸ.ਐਫ ਚੌਕੀ ਬੀ.ਓ.ਪੀ ਡੱਲ ਦੇ ਨਜ਼ਦੀਕ ਤਾਰਾਂ ਤੋਂ ਅੱਗੇ ਜ਼ਮੀਨ ਵਿੱਚ ਹੈਰੋਇਨ ਭਾਰੀ ਮਾਤਰਾ ਵਿੱਚ ਲੁੱਕਾ ਰੱਖੀ ਹੈ।

ਇਸ ਤੋਂ ਬਾਅਦ ਬਲ ਫੜੇ ਗਏ ਵਿਅਕਤੀਆਂ ਦੀ ਨਿਸ਼ਾਨਦੇਹੀ ਤੇ ਪੁੱਜ ਕੇ ਬੀ.ਐਸ.ਐਫ ਦੀ ਪੋਸਟ ਡੱਲ ਨੰਬਰ 13/27/2 ਦੇ ਨੇੜੇ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ। ਜਿਸ ਦੌਰਾਨ ਜ਼ਮੀਨ ਵਿੱਚੋਂ ਪਲਾਸਟਿਕ ਦੀ 2 ਬੋਤਲਾਂ ਵਿੱਚ ਹੈਰੋਇਨ ਨੱਪੀ ਹੋਈ ਸੀ। ਜਿਸ ਨੂੰ ਕਬਜ਼ੇ ਵਿੱਚ ਲੈਕੇ ਵਜ਼ਨ ਕੀਤਾ ਗਿਆ ਤਾਂ ਇਸ ਦੀ ਮਾਤਰਾ 04 ਕਿਲੋ 600 ਗ੍ਰਾਮ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਅਕਤੀਆਂ ਕੋਲੋ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਸ ਕੰਮ ਕੋਣ-ਕੋਣ ਸ਼ਾਮਲ ਹੈ ਅਤੇ ਇਨੀ ਮਾਤਰਾ ਵਿੱਚ ਹੈਰੋਇਨ ਇਨ੍ਹਾਂ ਕੋਲੋ ਆਈ ਕਿਵੇਂ ਹੈ।

ਇਹ ਵੀ ਪੜ੍ਹੋਂ : 30 ਤੋਲੇ ਸੋਨਾ, 90 ਹਜ਼ਾਰ ਦੀ ਨਕਦੀ ਤੇ 1 ਰਿਵਾਲਵਰ ਲੈ ਫਰਾਰ ਹੋਏ ਚੋਰ

ABOUT THE AUTHOR

...view details