ਪੰਜਾਬ

punjab

ETV Bharat / crime

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟੇ ਦੋ ਮੋਬਾਇਲ - punjab police

ਬਟਾਲਾ ਦੇ ਉਮਰਪੁਰਾ ਇਲਾਕੇ 'ਚ ਸ਼ਾਮ ਨੂੰ ਇੱਕ ਟੈਲੀਕਾਮ ਦੀ ਦੁਕਾਨ 'ਚ ਵਾਪਰੀ। ਜਿਥੇ ਕਿ ਕੁੱਝ ਨੌਜਵਾਨਾਂ ਵਲੋਂ ਦੁਕਾਨ 'ਚ ਦਾਖਿਲ ਹੋ ਪਿਸਤੌਲ ਦੀ ਨੋਕ 'ਤੇ ਦੋ ਮਹਿੰਗੇ ਮੋਬਾਈਲ ਫੋਨ ਦੀ ਲੁੱਟ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ।

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟੇ ਦੋ ਮੋਬਾਇਲ
ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟੇ ਦੋ ਮੋਬਾਇਲ

By

Published : Nov 13, 2021, 5:17 PM IST

ਗੁਰਦਾਸਪੁਰ:ਅਸੀਂ ਆਏ ਦਿਨ ਚੋਰੀ ਠੱਗੀ ਦੀਆਂ ਘਟਨਾਵਾਂ ਸੁਣ ਦੇ ਰਹਿੰਦੇ ਹਾਂ। ਕਈ ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਆਉਣ ਵਾਲੇ ਸਮੇਂ ਪ੍ਰਤੀ ਖੌਫ਼ ਪੈਦਾ ਹੋ ਜਾਂਦਾ ਹੈ।

ਅਜਿਹੀ ਹੀ ਇੱਕ ਘਟਨਾ ਬਟਾਲਾ ਦੇ ਉਮਰਪੁਰਾ ਇਲਾਕੇ (Umarpura area of Batala) 'ਚ ਸ਼ਾਮ ਨੂੰ ਇੱਕ ਟੈਲੀਕਾਮ ਦੀ ਦੁਕਾਨ(Telecom shop) 'ਚ ਵਾਪਰੀ। ਜਿਥੇ ਕਿ ਕੁੱਝ ਨੌਜਵਾਨਾਂ ਵਲੋਂ ਦੁਕਾਨ 'ਚ ਦਾਖਿਲ ਹੋ ਪਿਸਤੌਲ ਦੀ ਨੋਕ 'ਤੇ ਦੋ ਮਹਿੰਗੇ ਮੋਬਾਈਲ ਫੋਨ(Mobile phone) ਦੀ ਲੁੱਟ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ।

ਉਥੇ ਹੀ ਪੂਰੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰਾ(Cctv camera) 'ਚ ਹੋਈ ਗਈ। ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਵਾਪਰਨ ਸਥਾਨ 'ਤੇ ਪਹੁੰਚੀ। ਦੁਕਾਨ ਦੇ ਮਾਲਕ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟੇ ਦੋ ਮੋਬਾਇਲ

ਦੁਕਾਨ ਦੇ ਮਾਲਕ ਨਿਤਿਨ ਅਗਰਵਾਲ(Shop owner Nitin Aggarwal) ਨੇ ਦੱਸਿਆ ਕਿ ਤਿੰਨ ਆਣਜਾਣ ਨੌਜਵਾਨ ਦੁਕਾਨ 'ਚ ਆਏ। ਉਹਨਾਂ ਮਹਿੰਗੇ ਮੋਬਾਈਲ ਫੋਨ ਦਿਖਾਉਣ ਲਈ ਕਿਹਾ ਅਤੇ ਬਾਅਦ 'ਚ ਉਹਨਾਂ ਪਿਸਤੌਲ ਦੀ ਨੋਕ 'ਤੇ ਦੋ 20-20 ਹਜਾਰ ਰੁਪਏ ਵਾਲੇ ਫੋਨ ਦੀ ਲੁੱਟ ਨੂੰ ਅੰਜਾਮ ਦੇ ਫਰਾਰ ਹੋ ਗਏ।

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਪੰਜਾਬ ‘ਚ ਗੁੰਡਾਦਰਦੀ ਦਾ ਨੰਗਾ ਨਾਚ, ਦੁਕਾਨਦਾਰ ’ਤੇ ਕੀਤਾ ਹਮਲਾ

ABOUT THE AUTHOR

...view details