ਫਾਜ਼ਿਲਕਾ: ਅਬੋਹਰ ਦੇ ਨੇੜਲੇ ਪਿੰਡਾਂ ਵਿੱਚ ਚੋਰਾਂ ਆਤਕ ਸ਼ਾਹਿਆ ਹੋਇਆ ਹੈ। ਇੱਥੇ ਚੋਰਾਂ ਦੁਆਰਾ ਲਗਾਤਾਰ ਚੋਰਿਆਂ ਕੀਤਿਆਂ ਜਾ ਰਹਿਆਂ ਹਨ। ਬੀਤੀ ਰਾਤ ਪਿੰਡ ਬਹਾਵਵਾਲਾ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰ ਅੰਦਰ ਵੜ ਕੇ ਤਾਲੇ ਤੋੜ ਕੇ 90 ਹਜਾਰ ਰੁਪਏ, 30 ਤੋਲੇ ਸੋਨਾ, 1 ਰਿਵਾਲਵਰ ਦੀ ਚੋਰੀ ਕਰ ਲਈ।
ਦੱਸਦਈਏ ਕਿ ਪਰਿਵਾਰਕ ਮੈਂਬਰ ਦੋ ਅਲੱਗ-ਅਲੱਗ ਕਮਰਿਆਂ ਵਿੱਚ ਏਸੀ ਚਲਾ ਕੇ ਸੁੱਤੇ ਪਏ ਸਨ ਤੇ ਬਾਕੀ ਦੇ ਕਮਰਿਆਂ ਵਿੱਚ ਚੋਰਾਂ ਨੇ ਬਗੈਰ ਅਵਾਜ਼ ਕਿਤੇ ਤਾਲਾ ਤੋਡ਼ ਕੇ ਕੀਮਤੀ ਸਾਮਾਨ ਉੱਤੇ ਹੱਥ ਸਾਫ ਕਰ ਲਿਆ ਹੈ।