ਪੰਜਾਬ

punjab

ETV Bharat / crime

ਘਰੋਂ ਗਾਇਬ ਨੌਜਵਾਨ ਦੀ 2 ਦਿਨ ਬਾਅਦ ਮੋਟਰਸਾਈਕਲ ਸਣੇ ਮਿਲੀ ਲਾਸ਼

ਪਿੰਡ ਕੁਰਾਲੀ ’ਚ ਦਹਿਸ਼ਤ ਦਾ ਮਾਹੌਲ ਉਸ ਸਮੇਂ ਬਣ ਗਿਆ ਜਦੋਂ ਪਿੰਡ ਦੇ ਇੱਕ ਨੌਜਵਾਨ ਦੀ ਮੋਟਰ ਸਾਈਕਲ ਸਮੇਤ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਰਾਜਾ ਵੱਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਸਵੀਰ
ਤਸਵੀਰ

By

Published : Feb 8, 2021, 12:35 PM IST

ਅਜਨਾਲਾ: ਰਮਦਾਸ ਅਧੀਨ ਪੈਂਦੇ ਪਿੰਡ ਕੁਰਾਲੀ ’ਚ ਦਹਿਸ਼ਤ ਦਾ ਮਾਹੌਲ ਉਸ ਸਮੇਂ ਬਣ ਗਿਆ ਜਦੋਂ ਪਿੰਡ ਦੇ ਇੱਕ ਨੌਜਵਾਨ ਦੀ ਮੋਟਰ ਸਾਈਕਲ ਸਮੇਤ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਰਾਜਾ ਵੱਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

30 ਤਰੀਕ ਨੂੰ ਲਾਪਤਾ ਹੋਇਆ ਸੀ ਨੌਜਵਾਨ

ਦਰਅਸਰ 30 ਤਰੀਖ਼ ਨੂੰ ਇਹ ਨੌਜਵਾਨ ਘਰੋਂ ਲਾਪਤਾ ਹੋਇਆ ਸੀ, ਜਿਸ ਦੀ ਲਾਸ਼ ਦੋ ਦਿਨ ਬਾਅਦ ਅਜਨਾਲਾ ਦੇ ਹੀ ਇੱਕ ਪਿੰਡ ਤਲਵੰਡੀ ਭੰਗਵਾ ਤੋਂ ਮੋਟਰਸਾਈਕਲ ਸਣੇ ਮਿਲੀ ਹੈ। ਮ੍ਰਿਤਕ ਰਾਜਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਜਾ 30 ਤਰੀਖ਼ ਨੂੰ ਘਰੋਂ ਕਿਸੇ ਕੰਮ ਲਈ ਬਾਹਰ ਨਿਕਲਿਆ ਸੀ, ਅਤੇ ਫਿਰ ਘਰ ਨਹੀਂ ਪਹੁੰਚਿਆ ਜਿਸ ਸੰਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਦੋਂ ਦਿਨ ਬਾਅਦ ਪੁਲਿਸ ਨੂੰ ਰਾਜੇ ਦੀ ਲਾਸ਼ ਮੋਟਰ ਸਾਈਕਲ ਸਣੇ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਰਾਜੇ ਦਾ ਕਿਸੇ ਨੇ ਕਤਲ ਕੀਤਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਰਾਜੇ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾਵੇ।

ABOUT THE AUTHOR

...view details