ਪੰਜਾਬ

punjab

ETV Bharat / crime

ਵਿਅਕਤੀ ਨੇ ਪਾਲਤੂ ਕੁੱਤਿਆਂ ਨਾਲ ਕੀਤੀ ਕੁੱਟਮਾਰ, ਸੰਸਥਾ ਨੇ ਕੀਤਾ ਰੈਸਕਿਊ - ਜਾਨਵਰਾਂ ਨਾਲ ਅਣਮਨੁੱਖੀ ਵਿਵਹਾਰ

ਪਟਿਆਲਾ ਅਨਾਜ ਮੰਡੀ ਇਲਾਕੇ 'ਚ ਪੁਲਿਸ ਤੇ ਸਮਾਜ ਸੇਵੀ ਸੰਸਥਾ ਵੱਲੋਂ ਕਰੀਬ 3 ਕੁੱਤਿਆਂ ਨੂੰ ਰੈਸਕਿਊ ਕੀਤਾ ਗਿਆ ਹੈ। ਸਥਾਨਕ ਵਾਸੀਆਂ ਨੇ ਇਨ੍ਹਾਂ ਕੁੱਤਿਆਂ ਦੇ ਮਾਲਕ ਉੱਤੇ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ।

ਕੁੱਤਿਆਂ ਨਾਲ ਕੀਤੀ ਕੁੱਟਮਾਰ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ
ਕੁੱਤਿਆਂ ਨਾਲ ਕੀਤੀ ਕੁੱਟਮਾਰ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ

By

Published : Feb 8, 2021, 10:58 PM IST

Updated : Feb 8, 2021, 11:10 PM IST

ਪਟਿਆਲਾ: ਸ਼ਹਿਰ ਦੇ ਅਨਾਜ ਮੰਡੀ ਇਲਾਕੇ 'ਚ ਪੁਲਿਸ ਤੇ ਸਮਾਜ ਸੇਵੀ ਸੰਸਥਾ ਵੱਲੋਂ ਕਰੀਬ 3 ਕੁੱਤਿਆਂ ਨੂੰ ਰੈਸਕਿਊ ਕੀਤਾ ਗਿਆ ਹੈ। ਸਥਾਨਕ ਵਾਸੀਆਂ ਨੇ ਇਨ੍ਹਾਂ ਕੁੱਤਿਆਂ ਦੇ ਮਾਲਕ ਉੱਤੇ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਨੇ ਸੰਸਥਾ ਦੀ ਸ਼ਿਕਾਇਤ 'ਤੇ ਜਾਂਚ ਅਰੰਭ ਦਿੱਤੀ ਹੈ।

ਇਸ ਬਾਰੇ ਇੱਕ ਸਥਾਨਕ ਸ਼ਿਕਾਇਤਕਰਤਾ ਤੇ ਸਮਾਜ ਸੇਵੀ ਸੰਸਥਾ ਜਨਕ ਸੇਵਾ ਸਮਿਤੀ ਦੇ ਮੈਂਬਰ ਨੇ ਦੱਸਿਆ ਕਿ ਸਰਹਿੰਦ ਰੋਡ 'ਤੇ ਅਨਾਜ ਮੰਡੀ ਦੇ ਫੈਕਟਰੀ ਖੇਤਰ 'ਚ ਇੱਕ ਵਿਅਕਤੀ ਨੇ ਆਪਣੇ ਘਰ ਕੁੱਤੇ ਪਾਲੇ ਹੋਏ ਹਨ।

ਵਿਅਕਤੀ ਨੇ ਪਾਲਤੂ ਕੁੱਤਿਆਂ ਨਾਲ ਕੀਤੀ ਕੁੱਟਮਾਰ, ਸੰਸਥਾ ਨੇ ਕੀਤਾ ਰੈਸਕਿਊ

ਉਕਤ ਵਿਅਕਤੀ ਜਸਮੇਰ ਸਿੰਘ ਆਪਣੇ ਘਰ ਵਿੱਚ ਨਾਜਾਇਜ਼ ਢੰਗ ਨਾਲ ਕੁੱਤੇ ਰੱਖੇ ਹੋਏ ਹਨ। ਉਹ ਕੁੱਤਿਆਂ ਨਾਲ ਕੁੱਟਮਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਤਸ਼ੱਦਦ ਦਿੰਦਾ ਹੈ। ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਲੋਕਾਂ ਨੂੰ ਜਾਨਵਰਾਂ ਨਾਲ ਅਣਮਨੁੱਖੀ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਰਹਿਣ ਤੇ ਸ਼ਿਕਾਇਤ ਕਰਨ ਦੀ ਅਪੀਲ ਵੀ ਕੀਤੀ।

ਇਸ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਦੀ ਸ਼ਿਕਾਇਤ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਮਾਲਕ ਦੇ ਘਰੋਂ 3 ਕੁੱਤੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਵੇਗਾ। ਮਾਮਲੇ ਦੀ ਜਾਂਚ ਦੌਰਾਨ ਕੁੱਤਿਆਂ ਨੂੰ ਸਮਾਜ ਸੇਵੀ ਸੰਸਥਾ ਨੂੰ ਸੌਂਪ ਦਿੱਤਾ।

Last Updated : Feb 8, 2021, 11:10 PM IST

ABOUT THE AUTHOR

...view details