ਗੁਰਦਾਸਪੁਰ :ਬਟਾਲਾ ਪੁਲਿਸ ਵਲੋਂ ਨਕਲੀ ਭਾਰਤੀ ਕਰੰਸੀ ਤਿਆਰ ਕਰਨ ਵਾਲਾ ਇਕ ਵਿਆਕਤੀ ਕਾਬੂ ਕੀਤਾ ਗਿਆ। ਬਟਾਲਾ ਦੇ ਐਸਐਸਪੀ ਵਲੋਂ ਦਾਅਵਾ ਕੀਤਾ ਗਿਆ ਕਿ ਗ੍ਰਿਫਤਾਰ ਵਿਅਕਤੀ ਕੋਲੋਂ ਜਾਅਲੀ ਭਾਰਤੀ ਕਰੰਸੀ 5,16000- ਰੁਪਏ ਸਣੇ ਪ੍ਰਿੰਟਰ ਜਬਤ ਕੀਤਾ ਗਿਆ ਹੈ।
ਐੱਸ.ਐੱਸ.ਪੀ ਰਛਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਬਟਾਲਾ ਪੁਲਿਸ ਟੀਮ ਨੇ ਥਾਣਾ ਸਿਵਲ ਲਾਇਨ ਬਟਾਲਾ ਦੇ ਏਰੀਆ ਤਹਿਤ ਨਿਊ ਸੰਤ ਨਗਰ ਬਟਾਲਾ ਵਿਖੇ ਦੌਰਾਨੇ ਮੁਖ਼ਬਰ ਦੀ ਇਤਲਾਹ ਤੇ ਮਨੋਜ਼ ਕੁਮਾਰ ਵਾਸੀ ਨੂੰ ਅਲੀਵਾਲ ਰੋਡ ਉਸਦੇ ਘਰ ਤੋਂ ਕਾਬੂ ਕੀਤਾ ਗਿਆ।
ਪੰਜਾਬ ਪੁਲਿਸ ਨੇ 5,16000 ਭਾਰਤੀ ਰੁਪਏ ਦੀ ਜਾਅਲੀ ਕਰੰਸੀ ਸਣੇ ਵਿਅਕਤੀ ਕੀਤਾ ਕਾਬੂ ਉਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਕੋਲੋ 2000 ਰੁਪਏ ਦੇ 150 ਨੋਟ, 500 ਰੁਪਏ ਦੇ 420 ਨੋਟ ਅਤੇ 100 ਰੁਪਏ ਦੇ 60 ਨੋਟ ਕੁਲ ਰਾਸ਼ੀ 5,16000 ਬ੍ਰਾਮਦ ਕੀਤੀ ਗਈ ਹੈ। ਇਸ ਦੇ ਘਰੋਂ ਐੱਪਸ਼ਨ ਕੰਪਨੀ ਦਾ ਕਲਰ ਪ੍ਰਿੰਟਰ ਬਾਮਦ ਵੀ ਕੀਤਾ ਗਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ 2016 ਵਿੱਚ ਅੰਮ੍ਰਿਤਸਰ ਦੀ ਸਪੈਸ਼ਲ ਸੈੱਲ ਨੇ ਇਸ ਵਿਅਕਤੀ ਕੋਲੋਂ ਇੱਕ ਲੱਖ ਸੌਲਾਂ ਹਜ਼ਾਰ ਰੁਪਏ ਦੀ ਜਾਅਲੀ ਕੰਰਸੀ ਫੜੀ ਸੀ। ਜਿਸ ਦੇ ਲਈ ਇਸ ਨੂੰ ਸਜ਼ਾ ਵੀ ਹੋ ਚੁੱਕੀ ਸੀ ਪਰ ਇਹ ਜੇਲ੍ਹ ਤੋਂ ਬਾਹਰ ਆਕੇ ਫਿਰ ਤੋਂ ਇਹੀ ਕੰਮ ਕਰਨ ਲਗ ਪਿਆ ਹੈ।
ਇਹ ਵੀ ਪੜ੍ਹੋਂ : Peasant movement : ਮਾਨਸੂਨ ਇਜ਼ਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਖਿੱਚੀ ਤਿਆਰੀ