ਜਲੰਧਰ: ਹਰਕਮਲਪ੍ਰੀਤ ਸਿੰਘ ਖੱਖ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਅਤੇ ਇੰਸਪੈਕਟਰ ਸੁਰਜੀਤ ਸਿੰਘ ਸੀ.ਆਈ.ਏ ਸਟਾਫ਼ ਕਪੂਰਥਲਾ ਨੇ ਭੁਲਾਰਾਈ ਚੌਂਕ ਨਾਕਾਬੰਦੀ ਕੀਤੀ ਹੋਈ ਸੀ।
ਜਿੱਥੇ ਕਿ ਮੁੱਖ ਅਫ਼ਸਰ ਥਾਣਾ ਨੂੰ ਸੂਚਨਾ ਮਿਲੀ ਸੀ ਕਿ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਭੁਲਾਰਾਈ ਥਾਣਾ ਸਦਰ ਫਗਵਾੜਾ ਵੱਡੇ ਪੱਧਰ 'ਤੇ ਹੈਰੋਇਨ ਅਫੀਮ ਵੇਚਣ(arrests drug smuggler gang) ਦਾ ਧੰਦਾ ਕਰਦਾ ਹੈ ਅਤੇ ਇਸ ਨੇ 5/6 ਨੌਜਵਾਨ ਨਸ਼ਾ ਸਪਲਾਈ ਕਰਨ ਲਈ ਰੱਖੇ ਹੋਏ ਹਨ। ਜੋ ਫਗਵਾੜਾ, ਕਪੂਰਥਲਾ, ਜਲੰਧਰ, ਫਿਲੌਰ, ਨਵਾਂਸ਼ਹਿਰ ਆਦਿ ਏਰੀਆ ਵਿੱਚ ਨਸ਼ਾ ਸਪਲਾਈ ਕਰਦੇ ਹਨ, ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ।
ਜਿਸ 'ਤੇ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਅਤੇ ਇਸ ਸੁਰਜੀਤ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਨੇ ਰੇਡ ਮਕਾਨ ਸੰਤੋਖ ਸਿੰਘ ਪਿੰਡ ਭੁਲਾਰਾਈ ਕੀਤਾ।
- ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਭੁੱਲਾਰਾਈ ਥਾਣਾ ਸਦਰ ਫਗਵਾੜਾ
- ਹਰਵਿੰਦਰ ਸਿੰਘ ਉਰਫ਼ ਬਿੰਦਾ ਪੁੱਤਰ ਮਸਤਾਨ ਸਿੰਘ ਵਾਸੀ ਪਿੰਡ ਵਾਹਦਾ ਥਾਣਾ ਸਦਰ ਫਗਵਾੜਾ
- ਸਰਬਜੀਤ ਸਿੰਘ ਸਾਬੀ ਪੁੱਤਰ ਸੁਰਜੀਤ ਰਾਮ ਆਧਰਮੀ ਵਾਸੀ ਪਿੰਡ ਮੀਰਪੁਰ ਥਾਣਾ ਸਦਰ ਨਵਾਂਸ਼ਹਿਰ
- ਬਰਿੰਦਰ ਸਿੰਘ ਉਰਫ਼ ਬਿੱਕੀ ਪੁੱਤਰ ਗੁਰਦਾਵਰ ਸਿੰਘ ਵਾਸੀ ਪਿੰਡ ਪੰਡੋਰੀ ਗੰਗਾ ਸਿੰਘ ਥਾਣਾ ਮੇਹਟੀਆਣਾ ਹੁਸ਼ਿਆਰਪੁਰ
- ਅਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਅੱਤੇਵਾਲ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ
- ਸਾਹਿਲ ਪੁੱਤਰ ਲਖਵਿੰਦਰ ਕੁਮਾਰ ਕੋਮ ਰਾਜਪੂਤ ਵਾਸੀ ਪਿੰਡ ਗੰਨਾ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਲਖਵਿੰਦਰ ਸਿੰਘ ਦੇ ਬਾਬਾ ਸੰਤੋਖ ਸਿੰਘ ਦੇ ਘਰੋਂ ਗ੍ਰਿਫ਼ਤਾਰ ਕੀਤਾ।