ਪਟਿਆਲਾ: ਸੂਬੇ ਵਿੱਚ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਪਟਿਆਲਾ ਵਿੱਚ ਇੱਕ ਵੱਡੀ ਸੜਕ ਦੁਰਘਟਨਾ ਵਾਪਰੀ ਹੈ। ਜ਼ਿਲ੍ਹੇ ਦੇ ਨਾਭਾ ਰੋਡ ਉੱਤੇ ਬੱਸ ਅਤੇ ਕਾਰ ਦੀ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਟਿਆਲਾ 'ਚ ਬੱਸ-ਕਾਰ ਦੀ ਟੱਕਰ 'ਚ ਇਕ ਦੀ ਮੌਤ ਮ੍ਰਿਤਕ ਸ਼ਖ਼ਸ ਪਟਿਆਲਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਕਾਰ ਪਟਿਆਲਾ ਤੋਂ ਨਾਭਾ ਵੱਲ ਜਾ ਰਹੀ ਸੀ ਜਿਸਦੇ ਚੱਲਦੇ ਪਸ਼ੂ ਪਾਲਣ ਵਿਭਾਗ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ।
ਪਟਿਆਲਾ 'ਚ ਬੱਸ-ਕਾਰ ਦੀ ਟੱਕਰ 'ਚ ਇਕ ਦੀ ਮੌਤ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਮ੍ਰਿਕਤ ਵਿਅਕਤੀ ਦਾ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਨਾਭਾ ਵੱਲ ਜਾ ਰਿਹਾ ਸੀ ਜਦਕਿ ਬੱਸ ਨਾਭਾ ਤੋਂ ਪਟਿਆਲਾ ਜਾ ਰਹੀ ਸੀ। ਲੋਕਾਂ ਮੁਤਾਬਕ ਇਹ ਹਾਦਸਾ ਕਾਰ ਚਾਲਕ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਬੱਸ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਸਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਕਰਵਾਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਕੈਨੇਡਾ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ