ਪੰਜਾਬ

punjab

ETV Bharat / crime

ਇੱਕ ਹੋਰ ਨਿਹੰਗ ਦੀ ਕਰਤੂਤ,ਸਾਬਕਾ ਕਾਂਗਰਸੀ ਸਰਪੰਚ ਦਾ ਵੱਢਿਆ ਹੱਥ - ਪਿੰਡ ਭਾਮ

ਸੁਖਵਿੰਦਰ ਸਿੰਘ ਵਾਸੀ ਭਾਮ ਜੋ ਕਾਂਗਰਸ ਦੇ ਸਾਬਕਾ ਸਰਪੰਚ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵੱਲੋਂ ਸਿਰਕੱਢ ਲੀਡਰ ਹਨ ਹਲਕੇ ਵਿਚ ਇਨ੍ਹਾਂ ਦਾ ਕਾਫ਼ੀ ਰਕਬਾ ਮੰਨਿਆ ਜਾ ਰਿਹਾ ਹੈ ਬਾਜਵਾ ਪਰਿਵਾਰ ਨਾਲ ਸਬੰਧਤ ਇਹ ਕਾਂਗਰਸੀ ਆਗੂ ਜੋ ਬੀਤੇ ਦਿਨ ਕੁਝ ਪਿੰਡ ਭਾਮ ਚ ਘਰੇਲੂ ਝਗੜਾ ਹੋ ਗਿਆ ਜਿਸ ਦਾ ਫੈਸਲਾ ਕਰਵਾਇਆ ਜਾ ਰਿਹਾ ਸੀ ਫ਼ੈਸਲੇ ਵਿੱਚ ਖ਼ਾਲਸਾ ਡੇਅਰੀ ਦੇ ਨਿਹੰਗ ਸਿੰਘ ਜੋ ਵਾਸੀ ਵਿਠਵਾਂ ਦੇ ਹਨ ਉਹ ਵੀ ਪਹੁੰਚ ਗਏ ਝਗੜੇ ਦੌਰਾਨ ਗੱਲਬਾਤ ਚੱਲ ਰਹੀ ਸੀ

ਇੱਕ ਹੋਰ ਨਿਹੰਗ ਦੀ ਕਰਤੂਤ
ਇੱਕ ਹੋਰ ਨਿਹੰਗ ਦੀ ਕਰਤੂਤ

By

Published : May 23, 2021, 10:40 AM IST

Updated : May 23, 2021, 2:25 PM IST

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਭਾਮ 'ਚ ਘਰੇਲੂ ਝਗੜੇ ਦੌਰਾਨ ਫ਼ੈਸਲਾ ਕਰਨ ਦੌਰਾਨ ਤੈਸ਼ 'ਚ ਆਏ ਨਿਹੰਗ ਸਿੰਘਾਂ ਨੇ ਸਾਬਕਾ ਕਾਂਗਰਸੀ ਦਾ ਹੱਥ ਦਾ ਗੁੱਟ ਵੱਢ ਦਿੱਤਾ। ਜਿਸ ਨੂੰ ਜ਼ਖ਼ਮੀ ਹਾਲਾਤ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਅਹਾਸਪਰਲ ਵਿਚ ਇਲਾਜ ਲਈ ਦਾਖਿਲ ਕਰਵਾਇਆ ਗਿਆ।

ਵੇਖੋ ਵੀਡੀਓ

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਭਾਮ ਜੋ ਕਾਂਗਰਸ ਦੇ ਸਾਬਕਾ ਸਰਪੰਚ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵੱਲੋਂ ਸਿਰਕੱਢ ਲੀਡਰ ਹਨ ਹਲਕੇ ਵਿੱਚ ਇਨ੍ਹਾਂ ਦਾ ਕਾਫ਼ੀ ਰਕਬਾ ਮੰਨਿਆ ਜਾ ਰਿਹਾ ਹੈ ਬਾਜਵਾ ਪਰਿਵਾਰ ਨਾਲ ਸਬੰਧਤ ਇਹ ਕਾਂਗਰਸੀ ਆਗੂ ਜੋ ਬੀਤੇ ਦਿਨ ਕੁਝ ਪਿੰਡ ਭਾਮ ਵਿੱਚ ਘਰੇਲੂ ਝਗੜਾ ਹੋ ਗਿਆ ਜਿਸ ਦਾ ਫੈਸਲਾ ਕਰਵਾਇਆ ਜਾ ਰਿਹਾ ਸੀ।

ਫ਼ੈਸਲੇ ਵਿੱਚ ਖ਼ਾਲਸਾ ਡੇਅਰੀ ਦੇ ਨਿਹੰਗ ਸਿੰਘ ਜੋ ਵਾਸੀ ਵਿਠਵਾਂ ਦੇ ਹਨ ਉਹ ਵੀ ਪਹੁੰਚ ਗਏ ਝਗੜੇ ਦੌਰਾਨ ਗੱਲਬਾਤ ਚੱਲ ਰਹੀ ਸੀ ਤੇ ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਜੋ ਤੈਸ਼ ਵਿੱਚ ਆ ਗਿਆ ਉਨ੍ਹਾਂ ਨੇ ਆਪਣੇ ਪਾਸ ਕਿਰਪਾਨ ਜੋ ਸ਼ਾਸਤਰ ਦੇ ਤੌਰ ਉੱਤੇ ਪਹਿਨੀ ਹੋਈ ਸੀ ਉਸ ਨੂੰ ਕੱਢ ਕੇ ਸੁਖਵਿੰਦਰ ਸਿੰਘ ਤੇ ਉਨ੍ਹਾਂ ਨੇ ਹਮਲਾ ਕੀਤਾ।

ਇਹ ਵੀ ਪੜ੍ਹੋ:ਕੋਟਕਪੁਰਾ ਗੋਲੀਕਾਂਡ ਮਾਮਲਾ: ਹਵਾਰਾ ਕਮੇਟੀ ਨੇ ਹਾਈ ਕੋਰਟ ਦੇ ਫੈਸਲੇ ਦੀ ਮੰਗੀ ਜਾਂਚ

ਇਸ ਨਾਲ ਸੁਖਵਿੰਦਰ ਸਿੰਘ ਦਾ ਗੁੱਟ ਵੱਢਿਆ ਗਿਆ ਕਾਫ਼ੀ ਜ਼ਖ਼ਮੀ ਹਾਲਤ ਵਿੱਚ ਸੁਖਵਿੰਦਰ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਇਸ ਮਾਮਲੇ ਵਿਚ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਠ ਅਰੋਪੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Last Updated : May 23, 2021, 2:25 PM IST

ABOUT THE AUTHOR

...view details