ਪੰਜਾਬ

punjab

ETV Bharat / crime

Robbery Gang Arrested: ਰਾਹ ਜਾਂਦੇ ਲੋਕਾਂ ਨੂੰ ਲੁੱਟਣ ਵਾਲੇ 8 ਵਿਅਕਤੀ ਮੰਡੀ ਗੋਬਿੰਦਗੜ੍ਹ ਪੁਲਿਸ ਵਲੋਂ ਕਾਬੂ - CRIME

ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਰਾਹਗੀਰਾਂ ਤੋਂ ਲੁੱਟਾਂ -ਖੋਹਾਂ ਕਰਨ ਵਾਲੇ ਗਿਰੋਹ ਦੇ 8 ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨਹਾਂ ਵੱਲੋਂ ਪਿੰਡ ਚਤਰਪੁਰਾ 'ਚ ਇਨ੍ਹਾਂ ਵੱਲੋਂ ਇਕੱਠੇ ਹੋ ਕੇ ਡਕੈਤੀ ਦੀ ਯੋਜਨਾ ਬਣਾਈ ਜਾ ਰਹੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ।

Mandi Gobindgarh police arrested 8 accused of robbery gang
Mandi Gobindgarh police arrested 8 accused of robbery gang

By

Published : Feb 12, 2023, 1:18 PM IST

Mandi Gobindgarh police arrested 8 accused of robbery gang

ਮੰਡੀ ਗੋਬਿੰਦਗੜ੍ਹ: ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਵਾਲੇ, ਰਾਹ ਜਾਂਦੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਹੁਣ ਖੁਦ ਪੁਲਿਸ ਦਾ ਨਿਸ਼ਾਨ ਬਣ ਗਏ ਹਨ। ਰਾਹਗੀਰਾਂ ਤੋਂ ਲੁੱਟ-ਕਰਨ ਵਾਲੇ ਗਿਰੋਹ ਦੇ 8 ਮੈਬਰਾਂ ਨੂੰ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਗਿਰੋਹ ਦੀ ਵੱਡੀ ਯੋਜਨਾ 'ਤੇ ਵੀ ਪੁਲਿਸ ਨੇ ਪਾਣੀ ਫੇਰ ਦਿੱਤਾ ਹੈ। ਇਨਹਾਂ ਵੱਲੋਂ ਪਿੰਡ ਚਤਰਪੁਰਾ 'ਚ ਇਨ੍ਹਾਂ ਵੱਲੋਂ ਇਕੱਠੇ ਹੋ ਕੇ ਡਕੈਤੀ ਦੀ ਯੋਜਨਾ ਬਣਾਈ ਜਾ ਰਹੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ।

ਕੌਣ-ਕੌਣ ਕਾਬੂ: ਲੁੱਟ-ਖੋਹ ਕਰਨ ਵਾਲੇ ਇਸ ਗਿਰੋਹ ਦੇ ਮੈਬਰਾਂ 'ਚ ਮਨਵੀਰ ਕੁਮਾਰ ਉਰਫ਼ ਮੋਹਨੀ ਵਾਸੀ ਸ਼ੁਭਾਸ ਨਗਰ ਗੋਬਿੰਦਗੜ੍ਹ , ਗੁਰਜੰਟ ਸਿੰਘ ਉਰਫ ਲੰਡਾਰੂ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲਕਪੁਰੀ ਮੰਡੀ ਗੋਬਿੰਦਗੜ੍ਹ , ਤਰੁਣ ਕੁਮਾਰ ਉਰਫ ਨੋਨਾ ਵਾਸੀ ਪਿੰਡ ਲਡੋਰਾ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ , ਧਰਮਪ੍ਰੀਤ ਸਿੰਘ ਉਰਫ ਬੰਟੀ ਵਾਸੀ ਪਿੰਡ ਕੁੰਬੜਾ ਮੰਡੀ ਗੋਬਿੰਦਗੜ੍ਹ, ਮਨਜੀਤ ਸਿੰਘ ਉਰਫ ਮੀਤੀ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ , ਸਾਹਿਲ ਪੁੱਤਰ ਦੇਵ ਰਾਜ ਵਾਸੀ ਪਿੰਡ ਅਜਨਾਲੀ ਮੁਹੱਲਾ ਤਰਲਕਪੁਰੀ ਮੰਡੀ ਗੋਬਿੰਦਗੜ੍ਹ, ਵਿਸ਼ਾਲ ਉਰਫ ਮਨੀ ਵਾਸੀ ਵਿਹੜਾ ਬੂਟਾ ਸਿੰਘ ਮਾਡਲ ਕਲੋਨੀ ਵਿਸ਼ਕਰਮਾ ਨਗਰ ਮੰਡੀ ਗੋਬਿੰਦਗੜ੍ਹ , ਵਿਕਰਮ ਕੁਮਾਰ ਉਰਫ ਵਿੱਕੀ ਉਰਫ ਗੋਪੀ ਵਾਸੀ ਵਿਹੜਾ ਬੂਟਾ ਸਿੰਘ ਮਾਡਲ ਕਲੋਨੀ ਵਿਸ਼ਕਰਮਾ ਨਗਰ ਮੰਡੀ ਗੋਬਿੰਦਗੜ੍ਹ ਜੋ ਕਿ ਹੁਣ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ।

ਕਿਵੇਂ ਹੋਈ ਗ੍ਰਿਫ਼ਤਾਰੀ: ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਅਮਲੋਹ ਜੰਗਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਮਾਰੂ ਹਥਿਆਰ ਇੱਕ ਦੇਸੀ ਕੱਟਾ, 5 ਦਾਹ ਲੋਹਾ, 3 ਗੰਡਾਸੀਆਂ, 2 ਰਾਡਾਂ, 22 ਮੋਬਾਇਲ ਫੋਨ, 2 ਮੋਟਰ ਸਾਇਕਲ, 1 ਕਾਰ ਬਰਾਮਦ ਕੀਤੀ ਗਈ ਹੈ। ਉੱਥੇ ਹੀ ਡੀ .ਐਸ.ਪੀ. ਨੇ ਕਿਹਾ ਕਿ ਮੁੱਖ ਥਾਣਾ ਅਫ਼ਸਰ ਮੰਡੀ ਗੋਬਿੰਦਗੜ੍ਹ ਅਕਾਸ ਦੱਤ ਜਦੋਂ ਪੁਲਿਸ ਪਾਰਟੀ ਸਮੇਤ ਬੱਤੀਆਂ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਇੱਕ ਮੁਖਬਰ ਦੀ ਇਤਲਾਹ ਉਤੇ ਮੌਕੇ ਤੇ ਰੇਡ ਕਰਕੇ ਪਿੰਡ ਚਤਰਪੁਰਾ 'ਚ ਇਨਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ 8 ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰੇਗੀ। ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਕਾਫ਼ੀ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:Children Abused: ਸ਼ਰਮਸਾਰ ! ਨਾਬਾਲਿਗ ਨਾਲ ਬਦਫੈਲੀ

ABOUT THE AUTHOR

...view details