ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਮੱਲ੍ਹਣ ਦੇ ਕੋਠੇ ਅਮਨਗੜ੍ਹ ’ਚ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ 50 ਸਾਲਾ ਛਿੰਦਾ ਸਿੰਘ ਵਜੋਂ ਹੋਈ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਮ੍ਰਿਤਕ ਛਿੰਦਾ ਸਿੰਘ ਤੇ ਉਸ ਦਾ ਪੁੱਤਰ ਰੋਜ਼ਾਨਾਂ ਵਾਂਗ ਅੱਜ ਸਵੇਰੇ ਆਪਣੇ ਖੇਤਾਂ ਵਿੱਚ ਗਏ। ਇਸ ਦੌਰਾਨ ਉਥੇ ਉਨ੍ਹਾਂ ਦਾ ਗੁਆਂਢੀ ਸੁਰਜੀਤ ਸਿੰਘ ਤੇ ਉਸ ਦੇ ਹੋਰਨਾਂ ਸਾਥੀਆਂ ਨਾਲ ਜ਼ਮੀਨ ਸਬੰਧੀ ਮਾਮੂਲੀ ਗੱਲ 'ਤੇ ਝਗੜਾ ਹੋ ਗਿਆ। ਇਸ ਦੌਰਾਨ ਦੂਜੀ ਧਿਰ ਦੇ ਲੋਕਾਂ ਛਿੰਦਾ ਸਿੰਘ ਨਾਲ ਬੂਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਮਾਰ ਦਿੱਤਾ। ਮ੍ਰਿਤਕ ਦੀ ਪਤਨੀ ਛਿੰਦਰ ਕੌਰ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਖੇਤ ਦੇ ਗੁਆਢੀ ਪੁਰਾਣੀ ਰੰਜਿਸ ਦੇ ਚਲਦਿਆਂ ਲੜਾਈ ਝਗੜਾ ਕਰਦੇ ਰਹਿੰਦੇ ਸਨ ਜੋ ਖੂਨੀ ਲੜਾਈ ਤੱਕ ਪਹੁੰਚ ਗਿਆ।