ਲਖਨਊ: ਰਾਜਧਾਨੀ ਲਖਨਊ ਦੀ ਕ੍ਰਾਈਮ ਬ੍ਰਾਂਚ ਅਤੇ ਵਿਕਾਸ ਨਗਰ ਦੀ ਸੰਯੁਕਤ ਟੀਮ ਨੇ ਇੱਕ ਖ਼ਾਲਿਸਤਾਨੀ ਸਮਰਥਕ ਨੂੰ ਫੜਨ ਦਾ ਦਾਅਵਾ ਕੀਤਾ ਹੈ। ਫੜੇ ਗਏ ਖ਼ਾਲਿਸਤਾਨੀ ਸਮਰਥਕ ਨੂੰ ਪੰਜਾਬ ਪੁਲਿਸ ਲਖਨਊ ਲੈਣ ਲਈ ਪਹੁੰਚੀ, ਜਿਸ ਤੋਂ ਮਗਰੋਂ ਉਸ ਨੂੰ ਪੰਜਾਬ ਰਿਮਾਂਡ ’ਤੇ ਲਿਆਂਦਾ ਜਾਵੇਗਾ।
ਲਖਨਊ ਪੁਲਿਸ ਨੇ ਖ਼ਾਲਿਸਤਾਨੀ ਸਮਰਥਕ ਕੀਤਾ ਕਾਬੂ - ਖ਼ਾਲਿਸਤਾਨੀ ਸਮਰਥਕ
ਲਖਨਊ ਦੀ ਕ੍ਰਾਈਮ ਬ੍ਰਾਂਚ ਅਤੇ ਵਿਕਾਸ ਨਗਰ ਦੀ ਸੰਯੁਕਤ ਟੀਮ ਨੇ ਇੱਕ ਖ਼ਾਲਿਸਤਾਨੀ ਸਮਰਥਕ ਨੂੰ ਫੜਨ ਦਾ ਦਾਅਵਾ ਕੀਤਾ ਹੈ। ਫੜੇ ਗਏ ਸਮਰਥਕ ਨੂੰ ਪੰਜਾਬ ਪੁਲਿਸ ਲਖਨਊ ਲੈਣ ਲਈ ਪਹੁੰਚੀ, ਜਿਸ ਤੋਂ ਮਗਰੋਂ ਉਸ ਨੂੰ ਪੰਜਾਬ ਰਿਮਾਂਡ ’ਤੇ ਲਿਆਂਦਾ ਜਾਵੇਗਾ।
ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ ਖਾਲਿਸਤਾਨੀ ਸਮਰਥਕ ਪਰਮਜੀਤ ਸਿੰਘ ਉਰਫ਼ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪੁਛਗਿੱਛ ਕਰਨ ਉਪਰੰਤ ਉਸ ਨੇ ਆਪਣੇ ਸਾਥੀ ਬਾਰੇ ਦੱਸਿਆ, ਜਿਸ ਦੀ ਪੁਲਿਸ ਨੇ ਲਖਨਊ ’ਚ ਲਕੇਸ਼ਨ ਟਰੇਸ ਕੀਤੀ ਸੀ। ਲੋਕੇਸ਼ਨ ਟਰੇਸ ਕਰਨ ਮਗਰੋਂ ਪੰਜਾਬ ਪੁਲਿਸ ਨੇ ਲਖਨਊ ਪੁਲਿਸ ਨੂੰ ਸੂਚਿਤ ਕੀਤਾ ਤੇ ਇਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ।
ਜੇ.ਸੀ.ਪੀ. ਕਰਾਈਮ ਲਖਨਊ ਦੇ ਅਧਿਕਾਰੀ ਨੀਲਬਜਾ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਲਖਨਊ ’ਚ ਕਦੋਂ ਤੋਂ ਰਹਿ ਰਿਹਾ ਸੀ ਤੇ ਇਸ ਨੇ ਆਪਣਾ ਨੈੱਟਵਰਕ ਕਿੱਥੋਂ ਤੱਕ ਫੈਲਾ ਰੱਖਿਆ ਹੈ।