ਲੁਧਿਆਣਾ: ਮੰਡੀ ਕੇਸਰਗੰਜ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਇਲ ਵਿਕਰੇਤਾ ਅਰੋਡ਼ਾ ਐਂਡ ਸੰਨਜ਼ ਦੀ ਦੁਕਾਨ ਵਿੱਚ ਵੜ ਕੇ ਬੰਦੂਕ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ 3 ਨੌਜਵਾਨ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵਿਖਾਈ ਦੇ ਰਹੇ ਹਨ। ਜਿਸ ਵੇਲੇ ਲੁੱਟ ਹੋਈ ਉਸ ਵੇਲੇ ਦੁਕਾਨ ਤੇ ਇੱਕੋ ਹੀ ਵਰਕਰ ਮੌਜੂਦ ਸੀ ਜਿਸ ਨੇ ਦੱਸਿਆ ਕਿ ਤਿੰਨਾਂ ਕੋਲ ਹਥਿਆਰ ਸਨ ਅਤੇ ਹਥਿਆਰਾਂ ਦੀ ਨੋਕ ਤੇ ਹੀ ਉਸ ਤੋਂ ਲੁੱਟ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਲੁੱਟ ਦੀ ਘਟਨਾ ਦੀ ਜਾਣਕਾਰੀ ਦਿੰਦਿਆ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੇਸਰਗੰਜ ਮੰਡੀ ਕਾਫ਼ੀ ਭੀੜ ਭਾੜ ਵਾਲਾ ਇਲਾਕਾ ਹੈ, ਪਰ ਇਸ ਦੇ ਬਾਵਜੂਦ ਇਹ ਵਾਰਦਾਤ ਇੱਥੇ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੁੱਟ ਦੀ ਵਾਰਦਾਤ ਨੂੰ ਇੱਥੇ ਅੰਜਾਮ ਦਿੱਤਾ ਜਾ ਚੁੱਕਾ ਹੈ ਹਾਲਾਂਕਿ ਉਹ ਮਾਮਲਾ ਪੁਲਿਸ ਨੇ ਸੁਲਝਾ ਲਿਆ, ਪਰ ਏਨੀ ਭੀੜ ਭਾੜ ਵਾਲੇ ਇਲਾਕੇ ਵਿੱਚ ਇਸ ਤਰ੍ਹਾਂ ਲੁੱਟ ਹੋ ਜਾਣੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਰੂਰ ਸਵਾਲਾਂ ਦੇ ਘੇਰੇ ਚ ਲਿਆਉਂਦੀ ਹੈ।
3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਵਪਾਰੀ ਦੀ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ - ਬੰਦੂਕ ਦੀ ਨੋਕ 'ਤੇ ਆਇਲ ਵਪਾਰੀ ਦੀ ਦੁਕਾਨ 'ਚ ਕੀਤੀ ਲੁੱਟ
ਮੰਡੀ ਕੇਸਰਗੰਜ 'ਚ ਅਰੋਡ਼ਾ ਐਂਡ ਸੰਨਜ਼ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ 3 ਨੌਜਵਾਨ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵਿਖਾਈ ਦੇ ਰਹੇ ਹਨ।
3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਆਇਲ ਵਪਾਰੀ ਦੀ ਦੁਕਾਨ 'ਚ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ
ਉਨ੍ਹਾਂ ਕਿਹਾ ਕਿ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਲੁੱਟ ਕਿੰਨੇ ਦੀ ਹੋਈ ਹੈ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਦੁਕਾਨ ਦੇ ਮਾਲਕ ਨੂੰ ਖੁਦ ਹੀ ਨਹੀਂ ਪਤਾ ਕਿ ਉਸ ਦੀ ਦੁਕਾਨ ਵਿੱਚ ਕਿੰਨਾ ਕੈਸ਼ ਸੀ ਕਿਉਂਕਿ ਕਾਫੀ ਦਿਨਾਂ ਤੋਂ ਕੈਸ਼ ਇਕੱਠਾ ਹੋ ਰਿਹਾ ਸੀ।
ਇਹ ਵੀ ਪੜ੍ਹੋ:1 ਕਿਲੋ 50 ਗ੍ਰਾਮ ਅਫੀਮ ਸਣੇ 1 ਵਿਅਕਤੀ ਪੁਲਿਸ ਅੜਿੱਕੇ