ਬਿਹਾਰ:ਇਹ ਸਾਰਾ ਮਾਮਲਾ ਖੁਰਸੀਪਾਰ ਥਾਣਾ ਖੇਤਰ ਦੀ ਲੇਬਰ ਕਲੋਨੀ ਨਾਲ ਸਬੰਧਿਤ ਹੈ। ਇੱਥੇ ਰਹਿਣ ਵਾਲੇ ਅਮਰ ਦੇਵ ਰਾਏ ਨੇ ਸ਼ੁੱਕਰਵਾਰ ਦੇਰ ਰਾਤ 3.30 ਵਜੇ ਤਕਰਾਰ ਤੋਂ ਬਾਅਦ ਕਾਫੀ ਹੰਗਾਮਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਪਿਤਾ ਨੇ ਘਰ 'ਚ ਮੌਜੂਦ ਆਪਣੀ ਪਤਨੀ ਅਤੇ ਤਿੰਨ ਬੇਟੀਆਂ 'ਤੇ ਤਲਵਾਰ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਜੋਤੀ ਰਾਏ ਦੀ ਮੌਤ ਹੋ ਗਈ ਸੀ। ਜਦਕਿ ਬਾਕੀ ਬੇਟੀਆਂ ਵੰਦਨਾ, ਪ੍ਰੀਤੀ ਰਾਏ ਅਤੇ ਪਤਨੀ ਦੇਵੰਤੀ ਰਾਏ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਵਾਲੀ ਜਗ੍ਹਾਂ ਨੂੰ ਸੀਲ ਕਰਨ ਤੋਂ ਬਾਅਦ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਬੁਲਾਈ ਗਈ ਹੈ।
ਭਿਲਾਈ 'ਚ ਪਿਤਾ ਨੇ ਤਲਵਾਰ ਨਾਲ ਧੀ ਦਾ ਕੀਤਾ ਕਤਲ: ਖੁਰਸੀਪਾਰ ਥਾਣਾ ਇੰਚਾਰਜ ਵਰਿੰਦਰ ਸ਼੍ਰੀਵਾਸਤਵ ਨੇ ਦੱਸਿਆ ਕਿ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਖੁਰਸੀਪਰ 'ਚ ਇਕ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ 'ਤੇ ਤਲਵਾਰ ਨਾਲ ਹਮਲਾ ਕੀਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਉੱਥੇ ਮੁਲਜ਼ਮ ਅਮਰਦੇਵ ਰਾਏ ਦਾ ਜਵਾਈ ਅਭਿਸ਼ੇਕ ਸਿੰਘ ਵੀ ਮੌਜੂਦ ਸੀ। ਜਵਾਈ ਨੇ ਦੱਸਿਆ ਕਿ ਅਮਰਦੇਵ ਰਾਏ ਨੇ ਤਿੰਨ ਬੇਟੀਆਂ ਅਤੇ ਉਸ ਦੀ ਪਤਨੀ 'ਤੇ ਹਮਲਾ ਕੀਤਾ। ਤਿੰਨਾਂ ਨੂੰ ਸੁਪੇਲਾ ਹਸਪਤਾਲ ਭੇਜਿਆ ਗਿਆ। ਜਿੱਥੇ ਇਕ ਬੇਟੀ ਦੀ ਮੌਤ ਹੋ ਗਈ। ਸਾਰਿਆਂ ਨੂੰ ਜ਼ਿਲ੍ਹਾਂ ਹਸਪਤਾਲ ਰੈਫਰ ਕਰਨ ਤੋਂ ਬਾਅਦ ਸ਼ੰਕਰਾਚਾਰੀਆ ਹਸਪਤਾਲ ਭੇਜ ਦਿੱਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।