ਪੰਜਾਬ

punjab

ETV Bharat / crime

ਘਰੇਲੂ ਜ਼ਮੀਨ ਦੇ ਝਗੜੇ 'ਚ ਹਥਿਆਰਾਂ ਦੀ ਨੋਕ 'ਤੇ ਗੁੰਡਾਗਰਦੀ !, ਕੀਤੀ ਭੰਨਤੋੜ - ਜ਼ਮੀਨ ਮਾਲਕੀ ਹੱਕ

ਤਰਨਤਾਰਨ ਵਿੱਚ ਘਰੇਲੂ ਜ਼ਮੀਨ ਦੇ ਚੱਲਦੇ ਦੋ ਧਿਰਾਂ ਵਿੱਚ ਝਗੜੇ ਚੱਲ ਰਿਹਾ ਹੈ। ਇਸ ਦੌਰਾਨ ਇੱਕ ਧਿਰ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਦੇ ਘਰ ਵਿੱਚ ਵੜਕੇ ਗੁੰਡਾਗਰਦੀ ਕੀਤੀ ਗਈ ਹੈ।

Hooliganism at gunpoint, vandalism in ongoing domestic land dispute
ਘਰੇਲੂ ਜ਼ਮੀਨ ਦੇ ਝਗੜੇ 'ਚ ਹਥਿਆਰਾਂ ਦੀ ਨੋਕ 'ਤੇ 'ਗੁੰਡਾਗਰਦੀ', ਕੀਤੀ ਭੰਨਤੋੜ

By

Published : Jul 2, 2022, 9:47 AM IST

ਤਰਨਤਾਰਨ: ਪਿੰਡ ਕਾਜ਼ੀਕੋਟ 'ਚ ਘਰੇਲੂ ਜ਼ਮੀਨ ਸੰਬੰਧੀ ਚੱਲਦੇ ਹੋਏ ਝਗੜੇ ਵਿੱਚ ਧਿਰ ਵੱਲੋਂ ਘਰ ਦੀਆ ਕੰਧਾਂ ਅਤੇ ਹੋਰ ਸਮਾਨ ਦੀ ਭੰਨਤੋੜ ਕਰਨ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਹਨ। ਜ਼ਮੀਨ ਮਾਲਕੀ ਹੱਕ ਨੂੰ ਲੈ ਕੇ ਇਸ ਮਾਮਲਾ ਹੈ ਜਿਸ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਵਿੱਚ ਵੜਕੇ ਹਮਲਾ ਕੀਤਾ ਹੈ। ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਅਤੇ ਕਾਨੂੰਨ ਕਿਸੇ ਨੂੰ ਹੱਥ ਵਿੱਚ ਲੈਣ ਦਿੱਤਾ ਨਹੀਂ ਜਾਵੇਗਾ।


ਇਸ ਸੰਬੰਧੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਲਕੀ ਘਰ ਦੇ ਨਾਲ ਲੱਗਦਾ 6 ਮਰਲੇ ਘਰ ਹੈ, ਜਿਸ ਉਪਰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਖਰੀਦ ਕੀਤੇ ਜਾਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇ ਗੁਰਮੀਤ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਵੀ ਹੈ ਉਸ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਥਿਆਰਾਂ ਦੀ ਨੋਕ ਤੇ ਗੁੰਡਾਗਰਦੀ ਕੀਤੀ ਗਈ। ਨਾਲ ਉਨ੍ਹਾਂ ਵੱਲੋਂ ਘਰ ਵਿੱਚ ਪਏ ਸਮਾਨ ਦੀ ਭੰਨਤੋੜ ਵੀ ਕੀਤੀ ਗਈ ਜਿਸਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਇਸ ਬਾਰੇ ਜਦ ਗੁਰਮੀਤ ਸਿੰਘ ਨਾਲ ਗੱਲ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਪੱਖ ਰੱਖਣ ਤੋਂ ਨਾਹ ਕਰ ਦਿੱਤੀ।

ਘਰੇਲੂ ਜ਼ਮੀਨ ਦੇ ਝਗੜੇ 'ਚ ਹਥਿਆਰਾਂ ਦੀ ਨੋਕ 'ਤੇ 'ਗੁੰਡਾਗਰਦੀ', ਕੀਤੀ ਭੰਨਤੋੜ

ਇਸ ਬਾਰੇ ਡੀਐੱਸਪੀ ਸਿਟੀ ਬਲਜਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚ ਘਰੇਲੂ ਜ਼ਮੀਨ ਦਾ ਵਿਵਾਦ ਹੈ। ਦੋਵਾਂ ਧਿਰਾਂ ਕੋਲੋ ਜਗ੍ਹਾ ਦੇ ਮਾਲਕੀ ਹੱਕ ਦਿਖਾਉਣ ਲਈ ਕਿਹਾ ਗਿਆ ਹੈ। ਜਦ ਉਨ੍ਹਾਂ ਕੋਲੋਂ ਗੁੰਡਾਗਰਦੀ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਾਨੂੰਨ ਕੋਈ ਵੀ ਹੱਥ ਵਿੱਚ ਨਹੀਂ ਲੈ ਸਕਦਾ ਜਿਸ ਨੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ !

ABOUT THE AUTHOR

...view details