ਮੁੰਬਈ: ਲਖਨਊ ਤੋਂ ਮੁੰਬਈ ਜਾ ਰਹੀ ਪੁਸ਼ਪਕ ਐਕਸਪ੍ਰੈਸ (Pushpak Express) ਵਿੱਚ ਕੁਝ ਲੁਟੇਰਿਆਂ ਨੇ ਇੱਕ 20 ਸਾਲਾ ਲੜਕੀ ਨਾਲ ਜ਼ਬਰ ਜਨਾਹ ਕੀਤਾ ਅਤੇ ਲੁੱਟ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਛੇ ਮੁਲਜ਼ਮ ਅਜੇ ਫਰਾਰ ਹਨ। ਇਹ ਘਟਨਾ ਇਗਤਪੁਰੀ ਤੋਂ ਕਸਾਰਾ (Kasara from Igatpuri) ਜਾਂਦੇ ਸਮੇਂ ਵਾਪਰੀ। ਇਸ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਅੱਠ ਲੁਟੇਰੇ ਟਰੇਨ ਦੇ ਅੰਦਰ ਆਏ ਅਤੇ ਯਾਤਰੀਆਂ ਦੇ ਮੋਬਾਈਲ ਫੋਨ, ਗਹਿਣੇ ਅਤੇ ਨਕਦੀ ਲੁੱਟ ਲਏ। ਇਸ ਤੋਂ ਬਾਅਦ ਲੁਟੇਰਿਆਂ ਨੇ ਇੱਕ 20 ਸਾਲਾ ਲੜਕੀ ਦਾ ਨਾਲ ਜ਼ਬਰਜਨਾਹ ਕੀਤਾ।
ਇਸ ਸਬੰਧੀ ਕਲਿਆਣ ਲੋਹਮਾਰਗ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।