ਅਲੀਰਾਜਪੁਰ:ਬੋਰੀ ਥਾਣੇ ਦੇ ਖੇਤਰ ਵਿੱਚ ਇੱਕ ਕੁੜੀ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕੜੀ ਨੂੰ ਉਸ ਦੇ ਪਿਤਾ, ਭਰਾ ਅਤੇ ਚਚੇਰਾ ਭਰਾ ਨੇ ਲਾਠੀਆਂ ਨਾਲ ਕੁਟਿਆ। ਇੰਨਾ ਹੀ ਨਹੀਂ, ਪਰਿਵਾਰਿਕ ਮੈਂਬਰਾਂ ਨੇ ਲੜਕੀ ਨੂੰ ਦਰੱਖਤ ਨਾਲ ਲਟਕ ਕੇ ਕੁੜੀ ਨੂੰ ਲਾਠੀਆਂ ਨਾਲ ਫਿਰ ਕੁੱਟਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਡਾਕਟਰੀ ਜਾਂਚ ਕਰਵਾ ਦਿੱਤੀ ਹੈ।
ਪਿਤਾ, ਭਰਾ ਤੇ ਚਚੇਰੇ ਭਰਾਵਾਂ ਨੇ ਦਰਖਤ ਨਾਲ ਲਟਕਾ ਕੇ ਕੁੱਟੀ ਭੈਣ - family
ਬੋਰੀ ਥਾਣੇ ਦੇ ਖੇਤਰ ਵਿੱਚ ਇੱਕ ਕੁੜੀ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਕੜੀ ਨੂੰ ਉਸ ਦੇ ਪਿਤਾ, ਭਰਾ ਅਤੇ ਚਚੇਰਾ ਭਰਾ ਨੇ ਲਾਠੀਆਂ ਨਾਲ ਕੁਟਿਆ। ਇੰਨਾ ਹੀ ਨਹੀਂ, ਪਰਿਵਾਰਿਕ ਮੈਂਬਰਾਂ ਨੇ ਲੜਕੀ ਨੂੰ ਦਰੱਖਤ ਨਾਲ ਲਟਕ ਕੇ ਕੁੜੀ ਨੂੰ ਲਾਠੀਆਂ ਨਾਲ ਫਿਰ ਕੁੱਟਿਆ।
ਜਾਣਕਾਰੀ ਮੁਤਾਬਿਕ ਇਸ ਘਟਨਾ ਦੇ ਪਿੱਛੇ ਦਾ ਕਾਰਨ ਪੀੜਤ ਕੁੜੀ ਦਾ ਵਾਰ- ਵਾਰ ਘਰ ਤੋਂ ਫਰਾਰ ਹੋ ਜਾਣਾ ਹੈ, ਤੇ ਕੁੜੀ ਦੀ ਇਸ ਹਰਕਤ ਤੋਂ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਕੁੜੀ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਫਸਰ ਨੇ ਕਿਹਾ, ਕਿ ਪੀੜਤ ਕੁੜੀ ਦੇ ਮੈਡੀਕਲ ਕਰਵਾਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਹੁਣ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ